ਇੱਕ ਸਟਾਫ਼ ਮੈਂਬਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਲਿਆ ਫ਼ੈਸਲਾ

ਔਟਾਵਾ, 17 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਹੋਰਨਾਂ ਮੁਲਕਾਂ ਦੀ ਤਰ•ਾਂ ਕੈਨੇਡਾ ਵਿੱਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਤਰ•ਾਂ ਅੱਜ ਕੈਨੇਡਾ 'ਚ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਇੱਕ ਸਟਾਫ਼ ਮੈਂਬਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆ ਗਈ। ਇਸ ਮਗਰੋਂ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਬਣੇ ਲੀਡਰ ਐਰਿਨ ਓਟੂਲ ਆਪਣੇ ਪਰਿਵਾਰ ਅਤੇ ਕੁਝ ਪਾਰਟੀ ਵਰਕਰਾਂ ਸਣੇ ਏਕਾਂਤਵਾਸ ਹੋ ਗਏ। ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਨ•ਾਂ ਨੇ ਐਰਿਨ ਓਟੂਲ ਦੇ ਸੰਪਰਕ ਵਿੱਚ ਆਉਣ ਵਾਲੇ ਹੋਰਨਾਂ ਲੋਕਾਂ ਨੂੰ ਵੀ ਏਕਾਂਤਵਾਸ ਹੋਣ ਅਤੇ ਆਪਣਾ ਟੈਸਟ ਕਰਵਾਉਣ ਲਈ ਕਿਹਾ ਹੈ। ਐਰਿਨ ਓਟੂਲ ਨੇ ਕਿਹਾ ਕਿ ਉਹ ਅਤੇ ਉਸ ਦਾ ਪਰਿਵਾਰ ਬਿਲਕੁਲ ਸਿਹਤਮੰਦ ਹੈ, ਪਰ ਕੋਵਿਡ-19 ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ•ਾਂ ਨੇ ਏਕਾਂਤਵਾਸ ਰਹਿਣ ਦਾ ਫ਼ੈਸਲਾ ਕੀਤਾ ਹੈ। ਉਹ ਆਪਣੇ ਪਰਿਵਾਰ ਅਤੇ ਕੈਨੇਡੀਅਨ ਲੋਕਾਂ ਦੀ ਸਿਹਤ ਤੇ ਸੁਰੱਖਿਆ ਨੂੰ ਪਹਿਲ ਦਿੰਦੇ ਹਨ। ਇਸ ਲਈ ਕੋਵਿਡ-19 ਸਬੰਧੀ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦਾ ਪੂਰੀ ਤਰ•ਾਂ ਪਾਲਣ ਕਰ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਜਿਸ ਸਟਾਫ਼ ਮੈਂਬਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ, ਉਹ ਓਟੂਲ ਨੂੰ ਵੀ ਮਿਲਿਆ ਸੀ। ਇਸ ਤੋਂ ਇਲਾਵਾ ਅਲਬਰਟਾ ਵਿੱਚ ਇੱਕ ਮੀਟਿੰਗ ਦੌਰਾਨ ਐਰਿਨ ਓਟੂਲ ਦੀ ਮੁਲਾਕਾਤ ਕਿਊਬਿਕ ਦੇ ਪ੍ਰੀਮੀਅਰ ਫਰੈਂਕੁਆਇਸ ਲਿਗੌਲਟ ਨਾਲ ਵੀ ਹੋਈ ਸੀ। ਇਸ ਕਾਰਨ ਫਰੈਂਕੁਆਇਸ ਵੀ ਹੁਣ ਅਲਰਟ ਹੋ ਗਏ ਹਨ ਅਤੇ ਸਿਹਤ ਮਾਹਰਾਂ ਦੀ ਸਲਾਹ ਲੈ ਰਹੇ ਹਨ।
ਦੱਸ ਦੇਈਏ ਕਿ ਬੀਤੇ ਦਿਨੀਂ ਕੈਨੇਡਾ ਦੀ ਬਲਾਕ ਕਿਊਬਿਕ ਪਾਰਟੀ ਦੇ ਲੀਡਰ ਯਾਵੇਸ-ਫਰੈਂਕੁਆਇਸ ਬਲੈਂਚੇਟ ਦੀ ਪਤਨੀ ਤੇ ਇੱਕ ਸਟਾਫ਼ ਮੈਂਬਰ ਨੂੰ ਵੀ ਕੋਰੋਨਾ ਹੋ ਗਿਆ ਸੀ। ਇਸ ਦੇ ਚਲਦਿਆਂ ਬਲੈਂਚੇਟ ਸਣੇ ਪਾਰਟੀ ਦੇ ਸਾਰੇ ਐਮਪੀਜ਼ ਏਕਾਂਤਵਾਸ ਚੱਲ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.