ਦਾਖ਼ਲ ਕੀਤੀ ਪਟੀਸ਼ਨ

ਨਵੀਂ ਦਿੱਲੀ, 17 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਰਕੂਲ ਪ੍ਰੀਤ ਸਿੰਘ ਨੇ ਮੀਡੀਆ ਟ੍ਰਾਇਲ ਵਿਰੁੱਧ ਦਿੱਲੀ ਹਾਈਕੋਰਟ ਵੱਲ ਰੁਖ਼ ਕੀਤਾ ਹੈ। ਰਕੂਲ ਪ੍ਰੀਤ ਦੇ ਵਕੀਲ ਨੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ, ਜਿਸ ਵਿੱਚ ਉਨ•ਾਂ ਨੇ ਕਿਹਾ ਹੈ ਸੂਚਨਾ ਪ੍ਰਸਾਰਣ ਮੰਤਰਾਲੇ ਨੂੰ ਇੱਕ ਨਿਰਦੇਸ਼ ਜਾਰੀ ਕਰਦਿਆਂ ਰਕੂਲ ਪ੍ਰੀਤ ਸਿੰਘ ਦਾ ਨਾਮ ਲੈਣ ਤੋਂ ਰੋਕਿਆ ਜਾਵੇ। ਹਾਈਕੋਰਟ ਨੇ ਅਦਾਕਾਰਾ ਰਕੂਲ ਪ੍ਰੀਤ ਸਿੰਘ ਦੀ ਉਸ ਪਟੀਸ਼ਨ 'ਤੇ ਕੇਂਦਰ ਤੋਂ ਜਵਾਬ ਮੰਗਿਆ, ਜਿਸ ਵਿੱਚ ਉਨ•ਾਂ ਨੇ ਰੀਆ ਚੱਕਰਵਰਤੀ ਡਰੱਗ ਮਾਮਲੇ ਨਾਲ ਉਸ ਨੂੰ ਜੋੜਨ ਵਾਲੇ ਪ੍ਰੋਗਰਾਮਾਂ ਦੇ ਪ੍ਰਸਾਰਣ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਕੇਂਦਰ, ਪ੍ਰਸਾਰ ਭਾਰਤੀ ਅਤੇ ਪ੍ਰੈਸ ਕੌਂਸਲ ਨੂੰ ਅਦਾਕਾਰਾ ਰਕੂਲ ਦੀ ਪਟੀਸ਼ਨ ਨੂੰ ਨੁਮਾਇੰਦਾ ਮੰਨਦੇ ਹੋਏ ਜਲਦ ਫ਼ੈਸਲਾ ਲੈਣ ਲਈ ਕਿਹਾ ਹੈ। ਕੋਰਟ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਰੀਆ ਚੱਕਰਵਰਤੀ ਨਾਲ ਜੁੜੇ ਮਾਮਲੇ ਵਿੱਚ ਅਦਾਕਾਰਾ ਰਕੂਲ ਪ੍ਰੀਤ ਸਿੰਘ ਨਾਲ ਸਬੰਧਤ ਖ਼ਬਰਾਂ ਵਿੱਚ ਮੀਡੀਆ ਸੰਜਮ ਵਰਤੇਗਾ।
ਰਕੂਲ ਪ੍ਰੀਤ ਸਿੰਘ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਉਸ ਨੂੰ ਸ਼ੂਟਿੰਗ ਦੌਰਾਨ ਪਤਾ ਲੱਗਾ ਕਿ ਰੀਆ ਚੱਕਰਵਰਤੀ ਨੇ ਉਸ ਦਾ ਅਤੇ ਸਾਰਾ ਅਲੀ ਖਾਨ ਦਾ ਨਾਮ ਲਿਆ ਸੀ, ਜਿਸ ਤੋਂ ਬਾਅਦ ਮੀਡੀਆ ਵਿੱਚ ਖ਼ਬਰਾਂ ਦਿਖਾਈਆਂ ਜਾ ਰਹੀਆਂ ਹਨ। ਰਕੂਲ ਦੇ ਵਕੀਲ ਨੇ ਹਾਈਕੋਰਟ ਨੂੰ ਕਿਹਾ ਕਿ ਮੀਡੀਆ ਰਕੂਲ ਪ੍ਰੀਤ ਸਿੰਘ ਦੇ ਅਕਸ ਨੂੰ ਢਾਹ ਲਾਉਣ ਦਾ ਯਤਨ ਕਰ ਰਿਹਾ ਹੈ। ਕੋਰਟ ਨੇ ਅਦਾਕਾਰਾ ਨੂੰ ਪੁੱਛਿਆ ਕਿ ਉਸ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਅਧਿਕਾਰਕ ਸ਼ਿਕਾਇਤ ਕਿਉਂ ਨਹੀਂ ਕੀਤੀ?
ਨਾਰਕੋਟਿਕਸ ਕੰਟਰੋਲ ਬਿਊਰੋ ਦੀ ਪੁੱਛਗਿੱਛ ਵਿੱਚ ਰੀਆ ਚੱਕਰਵਰਤੀ ਨੇ ਸਾਰਾ ਅਲੀ ਖਾਨ ਤੇ ਰਕੂਲ ਪ੍ਰੀਤ ਸਿੰਘ ਸਣੇ ਬਾਲੀਵੁਡ ਦੀਆਂ 25 ਹਸਤੀਆਂ ਦਾ ਨਾਮ ਲਿਆ ਹੈ। ਐਨਸੀਬੀ ਨੇ ਸੁਸ਼ਾਂਤ ਦੇ ਫਾਰਮਹਾਊਸ 'ਤੇ ਵੀ ਛਾਪਾ ਮਾਰਿਆ ਸੀ, ਜਿਸ ਵਿੱਚ ਕਈ ਨਸ਼ੀਲੀਆਂ ਚੀਜ਼ਾਂ ਬਰਾਮਦ ਹੋਈਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.