ਸਿੰਗਾਪੁਰ, 18 ਸਤੰਬਰ, ਹ.ਬ. : ਕੋਵਿਡ 19 ਦੇ ਪ੍ਰਕੋਪ ਦੇ ਵਿਚਾਲੇ ਸਿੰਗਾਪੁਰ ਵਿਚ ਇੱਕ ਕੰਪਨੀ ਦੇ ਮੈਨੇਜਰ 'ਤੇ ਵੀਰਵਾਰ ਨੂੰ 3 ਭਾਰਤੀ ਨਾਗਰਿਕਾਂ ਨੂੰ 40 ਦਿਨਾਂ ਤੱਕ ਗਲਤ ਤਰੀਕੇ ਨਾਲ ਇੱਕ ਕਮਰੇ ਵਿਚ ਬੰਦ ਕਰਨ ਦੇ ਲਈ 9 ਹਜ਼ਾਰ ਸਿੰਗਾਪੁਰ ਡਾਲਰ ਦਾ ਜੁਰਮਾਨਾ ਲਾਇਆ ਗਿਆ  ਹੈ। ਭਾਰਤੀ ਮਜ਼ਦੂਰ ਗਣੇਸ਼ਨ ਪੰਡੀ, ਪਾਂਡਿਅਨ ਜਕਾਕਾਂਥਨ ਅਤੇ ਮੁਥੁਰਾਜ ਥੰਗਰਾਜ ਨੂੰ ਗਲਤ ਢੰਗ ਨਾਲ ਕੈਦ ਰੱਖਣ ਦਾ ਦੋਸ਼ ਪ੍ਰਬੰਧਕ 'ਤੇ ਲੱਗਾ ਹੈ। ਜੱਜ ਐਰਿਕ ਹੂ ਨੇ ਹੇਂਗ  ਨੋਂ ਦੋਸ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਨੂੰ ਭਾਰਤੀ ਮਜ਼ਦੂਰਾਂ ਦੇ ਬਾਰੇ ਵਿਚ ਪੁਲਿਸ ਨੂੰ ਜਾਣਕਾਰੀ ਦੇਣੀ ਚਾਹੀਦੀ ਸੀ। ਪ੍ਰਬੰਧਕ ਸ਼ੌਨ ਪੈਂਗ ਟੋਂਗ ਹੇਂਗ ਦੇ ਵਕੀਲ ਨੇ ਕਿਹਾ ਕਿ ਮੁਵਕਿਲ ਅਪਣੇ ਕੀਤੇ 'ਤੇ ਸ਼ਰਮਿੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.