ਬਰਨਾਲਾ, 18 ਸਤੰਬਰ, ਹ.ਬ. : ਬਰਨਾਲਾ ਵਿਚ ਪੁਲਿਸ ਨੇ ਦੇਹ ਵਪਾਰ ਦੇ ਇੱਕ ਅੱਡੇ ਦਾ ਪਰਦਾਫਾਸ਼ ਕੀਤਾ ਹੈ। Îਇੱਥੇ ਇੱਕ ਕੋਠੀ 'ਤੇ ਛਾਪਾ ਮਾਰ ਕੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇੱਥੋਂ 4 ਮਹਿਲਾਵਾਂ ਨੂੰ ਦੋ ਮਰਦਾਂ ਦੇ ਨਾਲ ਇਤਰਾਜ਼ਯੋਗ ਹਾਲਤ ਵਿਚ ਫੜਿਆ ਹੈ। ਇਨ੍ਹਾਂ ਵਿਚ ਇੱਕ ਸਰਕਾਰੀ ਕਰਮਚਾਰੀ ਵੀ ਸ਼ਾਮਲ ਹੈ।
ਮਾਮਲਾ ਸ਼ਹਿਰ ਦੇ ਪੱਤੀ ਰੋਡ ਸਥਿਤ ਪਿਆਰਾ ਕਲੌਨੀ ਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮੁਹੱਲੇ ਦੇ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ  ਦਿੱਤੀ ਸੀ ਕਿ ਇੱਥੇ ਭਿੰਦਰ ਕੌਰ ਨਾਂ ਦੀ ਔਰਤ ਅਪਣੀ ਕੋਠੀ ਵਿਚ ਬਾਹਰ ਤੋਂ ਕੁੜੀਆਂ ਤੇ ਔਰਤਾਂ ਨੂੰ ਬੁਲਾ ਕੇ ਗਾਹਕਾਂ ਦੇ ਅੱਗੇ ਪਰੋਸਦੀ ਹੈ।
ਏਐਸਆਈ ਦਰਸ਼ਨ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਕੋਠੀ 'ਤੇ ਛਾਪਾ ਮਾਰਿਆ। ਪੁਲਿਸ ਨੇ ਮੌਕੇ ਤੋਂ ਹੀ ਅੱਡਾ ਚਲਾ ਰਹੀ ਭਿੰਦਰ ਕੌਰ ਅਤੇ ਮਨਦੀਪ ਕੌਰ ਚੁਹਾਨਕੇ, ਕਮਲਜੀਤ ਕੌਰ ਬਰਨਾਲਾ, ਸਿਮਰਜੀਤ ਕੌਰ ਹੰਢਿਆਇਆ ਨੂੰ ਫੜਿਆ। ਇਸ ਦੇ ਨਾਲ ਹੀ, ਅਵਤਾਰ ਸਿੰਘ ਨਿਵਾਸੀ ਖੁੱਡੀ ਰੋਡ ਬਰਨਾਲਾ ਅਤੇ ਚਮਕੌਰ ਸਿੰਘ ਭੋਤਨਾ ਨੂੰ ਗ੍ਰਿਫਤਾਰ ਕੀਤਾ ਹੈ।
ਥਾਣਾ ਸਿਟੀ 1 ਦੇ ਐਸਐਚਓ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋ ਮਰਦ ਗਾਹਕਾਂ ਦੇ ਨਾਲ 3 ਮਹਿਲਾਵਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਫੜਿਆ ਹੈ ਨਾਲ ਹੀ ਘਰ ਨੂੰ ਦੇਹ ਵਪਾਰ ਦਾ ਅੱਡਾ ਬਣਾ ਚੁੱਕੀ ਮਹਿਲਾ ਭਿੰਦਰ ਨੂੰ ਵੀ ਗ੍ਰਿਫਤਾਰ ਕਰ ਲਿਆ। ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇਹ ਵਪਾਰ ਦੇ ਜੁਰਮ ਵਿਚ ਇੱਕ ਸ਼ਖਸ ਸਰਕਾਰੀ ਕਰਮਚਾਰੀ ਦੱਸਿਆ ਜਾ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.