ਵਾਸ਼ਿੰਗਟਨ, 18 ਸਤੰਬਰ, ਹ.ਬ. : ਨਿਊਜਰਸੀ ਵਿਚ ਕਰਮਚਾਰੀਆਂ ਦੀ ਭਰਤੀ ਕਰਨ ਵਾਲੀ ਇੱਕ ਕੰਪਨੀ ਨੇ ਐਚ-1ਬੀ ਵੀਜ਼ੇ 'ਤੇ ਅਮਰੀਕਾ ਵਿਚ ਲਿਆਏ ਗਏ ਕਾਮਿਆਂ ਦੇ ਰੋਜ਼ਗਾਰ ਅਤੇ ਜ਼ਰੂਰਤਾਂ ਦੇ ਸਬੰਧ ਵਿਚ ਦੋਸ਼ਾਂ ਨੂੰ ਨਿਪਟਾਉਣ ਦੇ ਲਈ 3.45 ਲੱਖ ਡਾਲਰ ਦੇਣ 'ਤੇ ਸਹਿਮਤੀ ਜਤਾਈ ਹੈ। ਕੰਪਨੀ  'ਤੇ ਇੰਮੀਗਰੇਸ਼ਨ ਅਤੇ ਰੋਜ਼ਗਾਰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਹਨ।
ਐਚ-1ਬੀ ਵੀਜ਼ਾ ਗੈਰ ਇੰਮੀਗਰੇਸ਼ਨ ਵੀਜ਼ਾ ਹੈ, ਜਿਸ ਦੇ ਜ਼ਰੀਏ ਅਮਰੀਕੀ ਕੰਪਨੀਆਂ ਉਚ ਮੁਹਾਰਤ ਵਾਲੇ ਅਹੁਦਿਆਂ 'ਤੇ ਵਿਦੇਸ਼ੀ ਪੇਸ਼ੇਵਰਾਂ ਦੀ ਨਿਯੁਕਤੀ ਕਰ ਸਕਦੀ ਹੈ। ਭਾਰਤੀ ਆਈਟੀ ਪੇਸ਼ੇਵਰਾਂ ਵਿਚ ਇਹ ਵੀਜ਼ਾ ਕਾਫੀ ਲੋਕਪ੍ਰਿਯ ਹੈ। ਅਮਰੀਕਾ ਵਿਚ ਇੰਮੀਗਰੇਸ਼ਨ ਅਤੇ ਸੀਮਾ ਸ਼ੁਲਕ ਪਰਿਵਰਤਨ ਦੀ ਅੰਦਰੂਨੀ ਸੁਰੱਖਿਆ ਜਾਂਚ, ਕਿਰਤ ਵਿਭਾਗ ਅਤੇ ਨਿਊਜਰਸੀ ਜ਼ਿਲ੍ਹੇ ਦੇ ਅਟਾਰਨੀ ਨੇ ਸੇਵੰਟੀਜ ਕੰਪਨੀ ਨੂੰ ਐਚ-1ਬੀ ਸਬੰਧੀ ਉਲੰਘਣਾ ਦੇ ਸਬੰਧ ਵਿਚ ਲਗਾਏ ਗਏ ਦੋਸ਼ਾਂ ਦੇ ਹੱਲ ਦੇ ਲਈ 3.45 ਲੱਖ ਡਾਲਰ ਦੇ ਭੁਗਤਾਨ ਦਾ ਆਦੇਸ਼ ਦਿੱਤਾ ਸੀ।
ਪਹਿਲਾਂ ਕੰਪਨੀ ਦਾ ਵੈਦਿਕਸਾਫਟ ਸੀ ਜਿਸ ਦੀ ਭਾਰਤ ਵਿਚ ਵੀ ਮੌਜੂਦਗੀ ਹੈ। ਕੰਪਨੀ ਐਚ-1ਬੀ ਵੀਜ਼ੇ ਦੇ ਜ਼ਰੀਏ ਅਮਰੀਕਾ ਵਿਚ ਵਿਦੇਸ਼ੀ ਨਾਗਰਿਕਾਂ ਦੀ ਨਿਯੁਕਤੀ ਦਿਵਾਉਣ ਦੇ ਨਾਲ ਹੀ ਪਰਮਾਰਸ਼ ਅਤੇ ਕਰਮਚਾਰੀ ਮੁਹੱਈਆ ਕਰਾਉਣ ਜਿਹੇ ਕਾਰਜਾਂ ਵਿਚ ਸ਼ਾਮਲ ਹੈ। ਅਰਮੀਕੀ ਇਮੀਗਰੇਸ਼ਨ ਅਤੇ ਸੀਮਾ ਸ਼ੁਲਕ ਪਰਿਵਰਤਨ ਵਿਭਾਗ ਮੁਤਾਬਕ, ਜਾਂਚ ਵਿਚ ਦੇਖਿਆ ਗਿਆ ਕਿ ਜਨਵਰੀ 2014  ਤੋਂ ਜੂਨ 2018 ਤੱਕ ਸੇਵੰਟੀਜ ਸੋਲਿਊਸ਼ਨ ਦੇ ਕਈ ਐਚ-1ਬੀ ਵੀਜ਼ਾ ਧਾਰਕ ਕਰਮਚਾਰੀਆਂ ਨੂੰ Îਨਿਯਮਤ ਅੰਤਰਾਲ 'ਤੇ ਜ਼ਰੂਰੀ ਵੇਤਨ ਦਾ ਭੁਗਤਾਨ ਨਹੀਂ ਕੀਤਾ ਗਿਆ। ਬਿਆਨ ਵਿਚ ਕਿਹਾ ਗਿਆ ਕਿ ਇਸ ਤੋਂ ਇਲਾਵਾ ਵੀ ਇਹ ਕੰਪਨੀ ਕਈ ਧਾਂਦਲੀਆਂ ਵਿਚ ਸ਼ਾਮਲ ਪਾਈ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.