ਵਾਸ਼ਿੰਗਟਨ, 18 ਸਤੰਬਰ, ਹ.ਬ. : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੀ  ਜਗ ਪੌਣ ਪਾਣੀ ਤਬਦੀਲੀ, ਅਰਥ ਵਿਵਸਥਾ ਅਤੇ ਕੋਰੋਨਾ ਵਾਇਰਸ 'ਤੇ ਮੁਖਰ ਹੁੰਦੀ ਜਾ ਰਹੀ ਹੈ। ਦੇਸ਼ ਵਿਚ ਦੋ ਲੱਖ ਦੇ ਕਰੀਬ ਹੋਈ ਮੌਤਾਂ ਨੂੰ ਲੈ ਕੇ ਜੋਸਫ ਆਰ, ਬਿਡੇਨ ਜੂਨੀਅਰ ਨੇ ਰਾਸ਼ਟਰਪਤੀ ਟਰੰਪ 'ਤੇ ਸਿਆਸਤ ਕਰਨ ਦੇ ਦੋਸ਼ ਲਾਏ। ਇਸ ਦੌਰਾਨ ਡੈਮੋਕਰੇਟਿਕ ਉਮੀਦਵਾਰ ਜੋਅ ਬਿਡੇਨ ਨੇ  ਕਿਹਾ ਕਿ ਮੈਨੂੰ ਕੋਰੋਨਾ ਵਾਇਰਸ ਦੇ ਸੰਭਾਵਤ ਟੀਕੇ ਅਤੇ ਵਿਗਿਆਨੀਆਂ 'ਤੇ ਪੂਰਾ ਭਰੋਸਾ ਹੈ ਲੇਕਿਨ ਟਰੰਪ 'ਤੇ ਭਰੋਸਾ ਨਹੀਂ ਹੈ।
ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਨੇ ਵਾਇਰਸ ਦੇ ਸੰਭਾਵਤ ਟੀਕੇ 'ਤੇ ਜਨ ਸਿਹਤ ਮਾਹਰਾਂ ਨਾਲ ਚਰਚਾ ਕਰਨ ਤੋਂ ਬਾਅਦ ਡੇਲਾਵੇਅਰ ਦੇ ਵਿਲਮਿੰਗਟਨ ਵਿਚ ਨਿੱਜੀ ਸੁਰੱਖਿਆ  ਉਪਕਰਣਾਂ ਦੇ ਵਿਤਰਣ ਅਤੇ ਕੋਰੋਨਾ  ਪ੍ਰੀਖਣ ਨੂੰ ਲੈ ਕੇ ਟਰੰਪ ਦੀ ਅਸਮਰਥਾ ਅਤੇ ਬੇਈਮਾਨੀ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਅਮੀਰਕਾ ਟੀਕੇ ਨੂੰ ਲੇ ਕੇ ਨਾਕਾਮੀਆਂ ਨੂੰ ਦੋਹਰਾ ਨਹੀਂ ਸਕਦਾ ਹੈ। ਬਿਡੇਨ ਦੇ ਭਾਸ਼ਣ ਦੇ ਤੁਰੰਤ ਬਾਅਦ ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਦੀ ਆਲੋਚਨਾ ਕਰਦੇ ਹੋਏ ਦੇਸ਼ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਮੁਖੀ ਨੂੰ ਜਨਤਕ ਤੌਰ 'ਤੇ ਫਟਕਾਰ ਲਾਉਂਦੇ ਹੋਏ ਕਿਹਾ ਕਿ ਇਹ ਿਬਆਨ ਬੇਤੁਕਾ ਹੈ ਕਿ ਵਿਆਪਕ ਟੀਕਾਕਰਣ 2021 ਦੇ ਮੱਧ ਤੰਕ ਸੰਭਵ ਨਹਂੀ ਹੈ। ਦਰਅਸਲ, ਟਰੰਪ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਇਸ ਸਾਲ ਨਵੰਬਰ ਵਿਚ ਟੀਕਾ ਮੁਹੱਈਆ ਹੋ ਜਾਵੇਗਾ ਅਤੇ ਅਗਲੇ ਸਾਲ ਵਿਆਪਕ ਟੀਕਾਕਰਣ ਪ੍ਰੋਗਰਮਾ ਚਲਾਆਿ ਜਾਵੇਗਾ। ਰਾਬਰਟ ਰੈਡਫੀਲਡ ਮੁਤਾਬਕ ਮਾਸਕ ਪਹਿਨਣਾ ਵੈਕਸੀਨ ਦੇ ਮੁਕਾਬਲੇ ਜ਼ਿਆਦਾ ਕਾਰਗਰ ਹੈ, ਲੇਕਿਨ ਰਾਸਟਰਪਤੀ ਟਰੰਪ ਦੇਸ਼ ਦੇ ਸਭ ਤੋਂ ਵੱਡੇ ਸਿਹਤ ਅਧਿਕਾਰੀ ਦੀ ਦਲੀਲ ਨਾਲ ਸਹਿਮਤ ਨਹਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.