ਅਮਰੀਕੀ ਸੰਸਦ 'ਚ ਐਮਪੀਜ਼ ਨੇ ਪੇਸ਼ ਕੀਤਾ ਬਿਲ

ਵਾਸ਼ਿੰਗਟਨ, 18 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਅਤੇ ਚੀਨ ਦੇ ਰਿਸ਼ਤਿਆਂ ਵਿੱਚ ਪਿਛਲੇ ਕੁਝ ਸਮੇਂ ਤੋਂ ਕੁੜੱਤਣ ਵੇਖਣ ਨੂੰ ਮਿਲ ਰਹੀ ਹੈ। ਹੁਣ ਇਸ ਤਣਾਅ ਨੂੰ ਹੋਰ ਵਧਾਉਂਦੇ ਹੋਏ ਅਮਰੀਕਾ ਚੀਨ ਨੂੰ ਦਿੱਤੇ 'ਮੋਸਟ ਫੇਵਰਡ ਨੇਸ਼ਨ' (ਐਮਐਫਐਨ) ਦਾ ਰੁਤਬਾ ਵਾਪਸ ਲੈ ਸਕਦਾ ਹੈ। ਅਮਰੀਕੀ ਸੈਨੇਟਰ ਟੌਮ ਕਾਟਨ ਨੇ ਇਸ ਦੀ ਜਾਣਕਾਰੀ ਦਿੱਤੀ, ਜੋ ਕਿ ਇਸ ਵਿਰੁੱਧ ਇੱਕ ਬਿਲ ਲੈ ਕੇ ਆਏ ਹਨ। ਕਾਟਨ ਨੇ ਬਿਲ ਦਾ ਐਲਾਨ ਕਰਦੇ ਹੋਏ ਕਿਹਾ ਕਿ 20 ਸਾਲ ਪਹਿਲਾਂ ਇਸੇ ਹਫ਼ਤੇ ਸੈਨੇਟ ਨੇ ਚੀਨੀ ਕਮਿਊਨਿਸਟ ਪਾਰਟੀ ਨੂੰ ਸਥਾਈ ਤੌਰ 'ਤੇ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਦੇ ਕੇ ਇੱਕ ਤੋਹਫ਼ਾ ਦਿੱਤਾ ਸੀ। ਉਸ ਵਿਨਾਸ਼ਕਾਰੀ ਫ਼ੈਸਲੇ ਨਾਲ ਪਾਰਟੀ ਨੂੰ ਅਮੀਰ ਬਣਾ ਦਿੱਤਾ, ਪਰ ਲੱਖਾਂ ਅਮਰੀਕੀਆਂ ਦੀਆਂ ਨੌਕਰੀਆਂ 'ਤੇ ਬਣ ਆਈ। ਇਹੀ ਸਮਾਂ ਹੈ ਜਦੋਂ ਚੀਨ ਕੋਲੋਂ ਸਥਾਈ ਵਪਾਰ ਰੁਤਬੇ ਨੂੰ ਖ਼ਤਮ ਕਰਕੇ ਅਮਰੀਕੀ ਕਿਰਤੀਆਂ ਦੀ ਰੱਖਿਆ ਅਤੇ ਲਾਭ ਨੂੰ ਵਾਪਸ ਲਿਆ ਜਾਵੇ।
ਅਮਰੀਕੀ ਸੈਨੇਟਰ ਟੌਮ ਕਾਟਨ ਨੇ ਕਿਹਾ ਕਿ ਚੀਨ ਹੁਣ ਵੀ ਅਮਰੀਕਾ ਨਾਲ ਆਪਣੇ ਐਮਐਫ਼ਐਨ ਦੇ ਦਰਜੇ ਨੂੰ ਬਰਕਰਾਰ ਰੱਖ ਸਕਦਾ ਹੈ, ਪਰ ਅਮਰੀਕੀ ਰਾਸ਼ਟਰਪਤੀ ਵੱਲੋਂ ਪ੍ਰਤੀ ਸਾਲ ਵਿਸ਼ੇਸ਼ ਅਧਿਕਾਰ ਦਾ ਨਵੀਨੀਕਰਨ ਕੀਤਾ ਜਾਵੇਗਾ। ਅਮਰੀਕੀ ਕਾਂਗਰਸ ਨੇ ਰਾਸ਼ਟਰਪਤੀ ਦੇ ਫ਼ੈਸਲੇ ਨੂੰ ਰੱਦ ਕਰਨ ਦੀ ਮਨਜ਼ੂਰੀ ਦਿੱਤੀ ਹੈ। ਬਿੱਲ ਵਿੱਚ ਮਨੁੱਖੀ ਅਧਿਕਾਰਾਂ ਅਤੇ ਵਪਾਰ ਦੁਰਵਿਹਾਰਾਂ ਦੀ ਇੱਕ ਸੂਚੀ ਵੀ ਸ਼ਾਮਲ ਹੈ, ਜੋ ਚੀਨ ਨੂੰ ਐਮਐਫ਼ਐਨ ਸਟੇਟਸ ਲਈ ਅਯੋਗ ਐਲਾਨਣਗੇ। ਇਸ ਵਿੱਚ ਰਾਸ਼ਟਰਪਤੀ ਵੱਲੋਂ ਦਿੱਤੀ ਜਾਣ ਵਾਲੀ ਛੋਟ ਸ਼ਾਮਲ ਨਹੀਂ ਹੈ। ਸੂਚੀ ਵਿੱਚ ਗੁਲਾਮੀ ਮਜ਼ਦੂਰੀ ਕਰਾਉਣਾ, ਜੇਲ• ਕੈਂਪਾਂ ਦੀ ਵਰਤੋਂ ਕਰਕੇ ਮੁੜ ਸਿੱਖਿਆ ਦੇਣਾ, ਜਬਰਦਸਤੀ ਗਰਭਪਾਤ ਜਾਂ ਕੈਦੀਆਂ ਦੀ ਨਸਬੰਦੀ ਅਤੇ ਅੰਗਾਂ ਨੂੰ ਕੱਟਣਾ ਸ਼ਾਮਲ ਹੈ। ਸੂਚੀ ਵਿੱਚ ਸ਼ਾਮਲ ਹੋਰ ਅਪਰਾਧਾਂ ਵਿੱਚ ਧਾਰਮਿਕ ਸ਼ੋਸ਼ਣ, ਪ੍ਰਵਾਸੀ ਚੀਨੀ ਲੋਕਾਂ ਦਾ ਸ਼ੋਸ਼ਣ ਅਤੇ ਅਮਰੀਕੀਆਂ ਦੀ ਬੌਧਿਕ ਸੰਪੱਤੀ ਦੀ ਚੋਰੀ ਕਰਨਾ ਸ਼ਾਮਲ ਹੈ।
ਵਿਸ਼ਵ ਵਪਾਰ ਸੰਗਠਨ ਦੇ ਜਨਰਲ ਐਗਰੀਮੈਂਟ ਐਂਡ ਟੈਰਿਫ਼ਸ ਤੇ ਟਰੇਡ (ਜੀਏਏਟੀ) ਦੇ ਤਹਿਤ ਮੈਂਬਰ ਦੇਸ਼ਾਂ ਨੂੰ ਇੱਕ-ਦੂਜੇ ਨਾਲ ਵਸਤੂਆਂ 'ਤੇ ਟੈਕਸ ਦੇ ਮਾਮਲੇ ਵਿੱਚ ਇੱਕੋ ਜਿਹਾ ਵਿਹਾਰ ਕਰਨਾ ਹੁੰਦਾ ਹੈ। ਇਹ ਇੱਕ ਆਰਥਿਕ ਦਰਜਾ ਹੁੰਦਾ ਹੈ, ਜਿਸ ਨੂੰ ਦੋ ਦੇਸ਼ਾਂ ਵਿਚਕਾਰ ਹੋਣ ਵਾਲੇ ਮੁਕਤ ਵਪਾਰ ਸਮਝੌਤੇ ਤਹਿਤ ਦਿੱਤੇ ਜਾਣ ਦੀ ਤਜਵੀਜ਼ ਹੈ। ਕੋਈ ਦੇਸ਼ ਜਿਨ•ਾਂ ਮੁਲਕਾਂ ਨੂੰ ਇਹ ਦਰਜਾ ਹੁੰਦਾ ਹੈ, ਉਸ ਦੇਸ਼ ਨੂੰ ਉਨ•ਾਂ ਸਾਰਿਆਂ ਨਾਲ ਵਪਾਰ ਦੀਆਂ ਸ਼ਰਤਾਂ ਇੱਕੋ ਜਿਹੀਆਂ ਰੱਖਣੀਆਂ ਹੁੰੰਦੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.