ਸੰਯੁਕਤ ਰਾਸ਼ਟਰ, 18 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਭਰ ਵਿੱਚ 27 ਕਰੋੜ ਲੋਕ ਭੁੱਖਮਰੀ ਦੀ ਕਗਾਰ 'ਤੇ ਹਨ। ਇਸ ਦਾ ਖੁਲਾਸਾ ਕਰਦੇ ਹੋਏ ਸੰਯੁਕਤ ਰਾਸ਼ਟਰ ਦੇ ਖੁਰਾਕ ਮੁਖੀ ਡੇਵਿਡ ਬੇਸਲੇ ਨੇ ਦੁਨੀਆ ਭਰ ਦੇ ਅਰਬਪਤੀਆਂ ਕੋਲੋਂ ਮਦਦ ਮੰਗੀ ਹੈ ਤਾਂ ਜੋ ਇਨ•ਾਂ ਦੀ ਸਹਾਇਤਾ ਕੀਤੀ ਜਾ ਸਕੇ। ਬੇਸਲੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਜੇਕਰ ਇਨ•ਾਂ ਲੋਕਾਂ ਨੂੰ ਵਰਲਡ ਫੂਡ ਪ੍ਰੋਗਰਾਮ (ਡਬਲਯੂਐਫਪੀ) ਰਾਹੀਂ ਮਦਦ ਨਹੀਂ ਮਿਲੀ ਤਾਂ ਉਹ ਮਰ ਜਾਣਗੇ। ਬੇਸਲੇ ਨੇ ਕਿਹਾ ਕਿ ਭੁੱਖੇ ਰਹਿ ਰਹੇ ਇਨ•ਾਂ ਲੋਕਾਂ ਨੂੰ ਖਾਣਾ ਖੁਆਉਣ ਲਈ ਉਨ•ਾਂ ਨੂੰ ਇੱਕ ਸਾਲ ਵਿੱਚ 4.9 ਬਿਲੀਅਨ ਡਾਲਰ ਦੀ ਲੋੜ ਹੈ। ਉਨ•ਾਂ ਕਿਹਾ ਕਿ 2 ਹਜ਼ਾਰ ਅਰਬਪਤੀ ਅਜਿਹੇ ਹਨ, ਜਿਨ•ਾਂ ਦੀ ਕੁੱਲ ਕਮਾਈ 8 ਟ੍ਰਿਲੀਅਨ ਡਾਲਰ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਮਹਾਂਮਾਰੀ ਦੇ ਦੌਰਾਨ ਕਰੋੜਾਂ ਰੁਪਏ ਕਮਾਏ ਹਨ। ਉਨ•ਾਂ ਨੂੰ ਆਪਣੀ ਕਮਾਈ ਦਾ ਕੁਝ ਹਿੱਸਾ ਭੁੱਖਮਰੀ ਦੀ ਕਗਾਰ 'ਤੇ ਪੁੱਜੇ ਲੋਕਾਂ ਦੀ ਮਦਦ ਲਈ ਦੇਣਾ ਚਾਹੀਦਾ ਹੈ।
ਜੂਨ ਵਿੱਚ ਇੰਸਟੀਚਿਊਟ ਫਾਰ ਪਾਲਸੀ ਸਟੱਡੀਜ਼ (ਆਈਪੀਐਸ) ਵੱਲੋਂ ਪ੍ਰਕਾਸ਼ਤ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੇ ਅਰਬਪਤੀਆਂ ਦੀ ਸੰਪੱਤੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਮਗਰੋਂ 19 ਫੀਸਦੀ ਜਾਂ ਅੱੱਧਾ ਟ੍ਰਿਲੀਅਨ ਵਧੀ ਹੈ। 18 ਮਾਰਚ ਤੋਂ 11 ਹਫ਼ਤੇ ਤੱਕ ਜਦੋਂ ਕੁਝ ਅਮਰੀਕੀ ਸੂਬਿਆਂ ਵਿੱਚ ਲੌਕਡਾਊਨ ਦੀ ਸ਼ੁਰੂਆਤ ਹੋਈ, ਤਦ ਤੋਂ ਅਮੇਜਨ ਡਾਟ ਕਾਮ ਦੇ ਸੰਸਥਾਪਕ ਜੇਫ਼ ਬੇਜੋਸ ਦੀ ਕਮਾਈ ਲਗਭਗ 36.2 ਬਿਲੀਅਨ ਡਾਲਰ ਵਧੀ ਹੈ। ਉੱਥੇ ਫੇਸਬੁੱਕ ਦੇ ਸੰਸਥਾਪਕ ਮਾਰਕ ਜਕਰਬਰਗ ਦੀ ਕਮਾਈ ਵਿੱਚ 30.1 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਟੈਸਲਾ ਦੇ ਐਲਨ ਮਸਕ ਦੀ ਕਮਾਈ ਵਿੱਚ 14.1 ਬਿਲੀਅਨ ਡਾਲਰ ਦਾ ਵਾਧਾ ਹੋਇਆ।
ਡੇਵਿਡ ਬੇਸਲੇ ਨੇ ਕਿਹਾ ਕਿ ਇਹ ਸਮਾਂ ਉਨ•ਾਂ ਲੋਕਾਂ ਲਈ ਹੈ, ਜਿਨ•ਾਂ ਕੋਲ ਸਭ ਤੋਂ ਵੱਧ ਪੈਸਾ ਹੈ। ਉਹ ਲੋਕ ਇਸ ਆਸਾਧਾਰਣ ਸਮੇਂ ਵਿੱਚ ਉਨ•ਾਂ ਲੋਕਾਂ ਦੀ ਮਦਦ ਕਰ ਸਕਦੇ ਹਨ, ਜਿਨ•ਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.