ਵਾਸ਼ਿੰਗਟਨ, 19 ਸਤੰਬਰ, ਹ.ਬ. : ਅਮਰੀਕੀ ਸੁਪਰੀਮ ਕੋਰਟ ਦੀ ਜੱਜ ਰੂਸ ਗਿੰਸਬਰਗ ਦਾ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਸਥਿਤ ਉਨ੍ਹਾਂ ਦੇ ਘਰ ਵਿਚ ਦੇਹਾਂਤ ਹੋ ਗਿਆ। ਉਹ ਔਰਤ ਅਧਿਕਾਰਾਂ ਦੀ ਹਮਾਇਤੀ ਸੀ ਅਤੇ ਸੁਪਰੀਮ ਕੋਰਟ ਦੀ ਦੂਜੀ ਮਹਿਲਾ ਜੱਜ ਸੀ। ਅਦਾਲਤ ਨੇ ਦੱਸਿਆ ਕਿ ਗਿੰਸਬਰਗ ਦਾ ਦੇਹਾਂਤ ਕੈਂਸਰ ਕਾਰਨ ਹੋਇਆ ਹੈ।
ਗਿੰਸਬਰਗ ਦਾ ਦੇਹਾਂਤ ਅਮਰੀਕਾ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਛੇ ਹਫਤੇ ਪਹਿਲਾਂ ਹੋਇਆ ਹੈ। ਅਜਿਹੇ ਵਿਚ ਇਹ ਦੇਖਣਾ ਹੋਵੇਗਾ ਕਿ ਰਾਸ਼ਟਰਪਤੀ ਟਰੰਪ ਉਨ੍ਹਾਂ ਦੀ ਥਾਂ 'ਤੇ ਕਿਸ ਨੂੰ ਨਾਮਜ਼ਦ ਕਰਦੇ ਹਨ ਜਾ ਫੇਰ ਇਹ ਸੀਟ ਤਦ ਤੱਕ ਖਾਲੀ ਰਹੇਗੀ ਜਦ ਤੱਕ  ਉਨ੍ਹਾਂ ਦੀ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਨਾਲ ਚੁਣਾਵੀ ਲੜਾਈ ਖਤਮ ਨਹੀਂ ਹੋ ਜਾਂਦੀ।
ਮੁੱਖ ਜਸਟਿਸ ਜੌਨ ਰਾਬਰਟਸ ਨੇ ਗਿੰਸਬਰਗ ਦੇ ਦੇਹਾਂਤ 'ਤੇ ਸੋਗ ਜਤਾਇਆ। ਉਨ੍ਹਾਂ ਨੇ ਇੱਕ ਬਿਆਨ ਵਿਚ ਕਿਹਾ ਕਿ ਸਾਡੇ ਰਾਸ਼ਟਰ ਨੇ ਇੱਕ ਇਤਿਹਾਸਕ ਕੱਦ ਦੀ ਜਸਟਿਸ ਨੂੰ ਖੋਹ ਦਿੱਤਾ ਹੈ। ਸਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਆਉਣ ਵਾਲੀ ਪੀੜ੍ਹੀਆਂ ਰੂਥ ਗਿੰਸਬਰਗ ਨੂੰ ਨਿਆ ਦੇ ਹਮਾਇਤੀ ਦੇ ਤੌਰ 'ਤੇ ਯਾਦ ਰੱਖਣਗੀਆਂ ਜਿਹਾ ਕਿ ਅਸੀਂ ਜਾਣਦੇ ਹਾਂ।
ਗਿੰਸਬਰਗ ਨੇ ਜੁਲਾਈ ਵਿਚ ਐਲਾਨ ਕੀਤਾ ਸੀ ਕਿ ਕੀਮੋਥੈਰੇਪੀ ਕਰਵਾ ਰਹੀ ਹਾਂ, ਉਨ੍ਹਾਂ ਨੇ ਅਪਣੇ ਆਖਰੀ ਸਾਲ ਉਦਾਰਵਾਦੀ ਵਿੰਗ ਦੇ ਨਿਰਵਿਵਾਦ ਨੇਤਾ ਦੇ ਰੂਪ ਵਿਚ ਬਿਤਾਏ ਅਤੇ ਅਪਣੇ ਪ੍ਰਸ਼ੰਸਕਾਂ ਦੇ ਵਿਚ ਰੌਕ ਸਟਾਰ ਜਿਹੀ ਬਣ ਗਈ। ਨੌਜਵਾਨ ਮਹਿਲਾਵਾਂ ਉਨ੍ਹਾਂ ਪਿਆਰ ਨਾਲ ਨੌਟਿਰਲ ਆਰਬੀਜੀ ਕਹਿੰਦੀ ਸੀ। ਉਨ੍ਹਾਂ ਨੇ ਮਹਿਲਾਵਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਪ੍ਰਤੀ ਲਚੀਲਾਪਣ ਦਿਖਾਇਆ ਸੀ।
ਕੈਂਸਰ ਦੇ ਨਾਲ ਉਨ੍ਹਾਂ ਦੀ ਲੜਾਈ 1999 ਵਿਚ ਸ਼ੁਰੂ ਹੋਈ ਸੀ। ਉਨ੍ਹਾਂ ਨੇ 2016 ਦੀ ਰਾਸ਼ਟਰਪਤੀ ਮੁਹਿੰਮ ਦੌਰਨ ਮੀਡੀਆ ਇੰਟਰਵਿਊ ਵਿਚ ਟਰੰਪ ਦਾ ਵਿਰੋਧ ਕੀਤਾ ਜਿਸ ਵਿਚ ਊਨ੍ਹਾਂ ਫਰਜ਼ੀ ਕਿਹਾ ਗਿਆ ਸੀ। ਹਾਲਾਂਕਿ ਉਨ੍ਹਾਂ  ਛੇਤੀ ਹੀ ਮਾਫ਼ੀ ਮੰਗ ਲਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.