ਵਾਸ਼ਿੰਗਟਨ, 19 ਸਤੰਬਰ, ਹ.ਬ. : ਪੂਰੀ ਦੁਨੀਆ ਕੌਮਾਂਤਰੀ ਮਹਾਮਾਰੀ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ। ਅਮਰੀਕਾ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਹੈ। ਇਸੇ ਵਿਚਾਲੇ ਟਰੰਪ ਪ੍ਰਸ਼ਾਸਨ ਨੇ ਕੋਵਿਡ 19 ਪ੍ਰੀਖਣ ਨੂੰ ਲੈ ਕੇ ਦਿਸ਼ਾ ਨਿਰਦੇਸ਼ਾਂ ਨੂੰ ਬਦਲ ਦਿੱਤਾ ਹੈ। ਪ੍ਰਸ਼ਾਸਨ ਨੇ ਅਜਿਹਾ ਦੂਜੀ ਵਾਰ ਕੀਤਾ ਹੈ। ਹੁਣ ਉਨ੍ਹਾਂ ਲੋਕਾਂ ਨੂੰ ਵੀ ਪ੍ਰੀਖਣ ਕਰਾਉਣਾ ਜ਼ਰੂਰੀ ਹੋਵੇਗਾ ਜੋ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਏ ਹਨ, ਬੇਸ਼ੱਕ ਉਨ੍ਹਾਂ ਵਿਚ ਕਿਸੇ ਤਰ੍ਹਾਂ ਦੇ ਲੱਛਣ ਨਾ ਦਿਖਾਈ ਰਹੇ ਹੋਣ।
ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਅਗਸਤ ਦੇ ਅੰਤ ਵਿਚ ਰਾਜ ਦੇ ਜਨਤਕ ਸਿਹਤ ਅਧਿਕਾਰੀਆਂ ਅਤੇ ਮਾਹਰਾਂ ਨੂੰ ਉਸ ਸਮੇਂ ਨਾਰਾਜ਼ ਕਰ ਦਿੱਤਾ ਸੀ। ਜਦ ਇਹ ਕਿਹਾ ਗਿਆ ਸੀ ਕਿ ਜਿਹੜੇ ਲੋਕਾਂ ਵਿਚ ਲੱਛਣ ਨਹੀਂ ਹਨ। ਉਨ੍ਹਾਂ ਪ੍ਰੀਖਣ ਦੀ ਜ਼ਰੂਰਤ ਨਹੀਂ ਹੈ। 24 ਅਗਸਤ ਤੋਂ ਪਹਿਲਾਂ ਸੀਡੀਸੀ ਨੇ ਉਨ੍ਹਾਂ ਸਾਰਿਆਂ ਦੇ ਲਈ ਪ੍ਰੀਖਣ ਜ਼ਰੂਰੀ ਕੀਤਾ ਸੀ ਜਿਨ੍ਹਾਂ ਵਿਚ ਵਾਇਰਸ ਦੇ ਲੱਛਣ ਦਿਖਾਈ ਦੇ ਰਹੇ ਸੀ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਨੇ ਸੀਡੀਸੀ ਦੇ ਪ੍ਰੀਖਣ ਨੂੰ ਲੈ ਕੇ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਵਾਪਸ ਲਾਗੂ ਕਰ ਦਿੱਤਾ ਹੈ। ਅਮਰੀਕਾ ਦੇ ਜ਼ਿਆਦਾਤਰ ਰਾਜਾਂ ਨੇ ਸੰਕਰਮਣ ਦੀ ਰੋਕਥਾਮ ਦੇ ਲਈ ਸੀਡੀਸੀ ਦੇ 24 ਅਗਸਤ ਦੇ ਦਿਸ਼ਾ ਨਿਰਦੇਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਕੁਝ ਰਾਜ ਅਧਿਕਾਰਾਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਲੱਗਦਾ ਹੈ ਕਿ ਪ੍ਰੀਖਣ ਦੇ ਮਹੱਤਵ ਨੂੰ ਘੱਟ ਕਰਨਾ ਰਿਪਬਲਿਕਨ ਰਸ਼ਟਰਪਤੀ ਟਰੰਪ ਦੁਆਰਾ ਨਵੇਂ ਮਾਮਲਿਆਂ ਵਿਚ ਕਟੌਤੀ ਕਰਨ ਦੀ ਇੱਛਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.