ਪਟਿਆਲਾ, 19 ਸਤੰਬਰ, ਹ.ਬ. : ਪ੍ਰੀਤ ਨਗਰ ਨਿਵਾਸੀ 20 ਸਾਲ ਦੇ ਨੌਜਵਾਨ ਨੂੰ ਉਸ ਦੀ ਪਤਨੀ ਨੇ ਅਪਣੇ ਭਰਾਵਾਂ ਅਤੇ ਉਸ ਦੇ ਸਾਢੂ  ਦੇ ਨਾਲ ਮਿਲ ਕੇ  ਪੈਟਰੋਲ ਪਾ ਕੇ ਸਾੜ ਦਿੱਤਾ। ਇਸ ਕਾਰਨ ਉਹ 50 ਫੀਸਦੀ ਝੁਲਸ ਗਿਆ। ਉਸ ਨੂੰ ਰਾਜਿੰਰਦਾ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਤ੍ਰਿਪੜੀ ਪੁਲਿਸ ਨੇ ਮੁਲਜ਼ਮ ਸਾਢੂ ਮਹੇਸ਼ ਕੁਮਾਰ Îਨਿਵਾਸੀ ਸਰਹਿੰਦ ਰੋਡ ਦੇ ਖ਼ਿਲਾਫ਼ ਕੇਸ ਦਰਜ ਕੀਤਾ। ਪੀੜਤ ਰਣਜੀਤ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ 13 ਸਤੰਬਰ ਨੂੰ ਪੇਕਿਆਂ ਤੋਂ ਵਾਪਸ ਆਈ ਸੀ। ਸ਼ਾਮ ਨੂੰ ਖਾਣਾ ਬਣਾਉਣ ਨੂੰ ਕਿਹਾ ਤਾਂ ਉਸ ਨੇ ਦਾਲ ਦੀ ਜਗ੍ਹਾ ਭਿੰਡੀ ਬਣਾਉਣ ਦੀ ਗੱਲ ਕਹੀ।
ਉਹ ਸਬਜ਼ੀ ਲੈ ਕੇ ਘਰ ਆਇਆ ਤਾਂ ਉਸ ਦੀ ਪਤਨੀ ਨੇ ਸਬਜ਼ੀ ਬਣਾਉਣ ਤੋਂ ਨਾਂਹ ਕਰ ਦਿੱਤੀ ਤਾਂ ਉਸ ਨੇ ਗੁੱਸੇ ਵਿਚ ਆ ਕੇ ਥੱਪੜ ਮਾਰਿਆ।  ਉਨ੍ਹਾਂ ਦੀ ਬਹਿਸ ਸ਼ੁਰੂ ਹੋ ਰਹੀ ਸੀ ਕਿ ਸਾਢੂ ਘਰ ਆ ਗਿਆ। ਉਸ ਨੇ ਉਸ ਨਾਲ ਮਾਰਕੁੱਟ ਕੀਤੀ ਅਤੇ ਪਤਨੀ ਨੂੰ ਨਾਲ ਲੈ ਗਿਆ। ਜਦ ਉਹ ਪਤਨੀ ਨੂੰ ਲੈਣ ਗਿਆ ਤਾਂ ਮੁਲਜ਼ਮ ਨੇ ਉਸ ਨਾਲ ਮਾਰਕੁੱਟ  ਕੀਤੀ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਉਥੋਂ ਰਾਤ ਨੂੰ 11 ਵਜੇ ਉਹ ਵਾਪਸ ਆ ਗਿਆ। ਉਸ ਨੇ ਹਸਪਤਾਲ ਜਾ ਕੇ ਇਲਾਜ ਕਰਾਇਆ। ਉਥੇ ਉਸ ਦੇ ਹੱਥ 'ਤੇ ਪੰਜ ਟਾਂਕੇ ਲੱਗੇ । ਰਾਤ ਸਾਢੇ 3 ਵਜੇ ਇਲਾਜ ਕਰਵਾ ਕੇ ਜਦ ਉਹ ਘਰ ਜਾ ਰਿਹਾ ਸੀ ਤਾਂ ਉਸ ਦਾ ਸਾਢੂ ਉਸ ਨੂੰ ਫੇਰ ਘਰ ਦੇ ਕੋਲ ਮਿਲ ਗਿਆ। ਉਸ ਨੂੰ ਰਾਤ ਦੀ ਗੱਲ ਭੁਲਾਉਣ ਦੀ ਗੱਲ ਕਹਿ ਕੇ ਬਾਈਕ 'ਤੇ ਬਿਠਾ ਕੇ ਘਰ ਲੈ ਗਿਆ ਉਥੇ ਫੇਰ ਮਾਰਕੁੱਟ ਕੀਤੀ ਅਤੇ ਸਾਢੂ, ਮੇਰੀ ਪਤਨੀ ਅਤੇ ਉਸ ਦੇ ਭਰਾਵਾਂ ਨੇ ਮੇਰੇ 'ਤੇ ਤੇਲ ਪਾ ਕੇ ਸਾੜ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.