ਸਾਨ ਫਰਾਂਸਿਸਕੋ, 19 ਸਤੰਬਰ, ਹ.ਬ. : ਅਮਰੀਕੀ ਏਅਰਪਲੇਨ ਦਿੱਗਜ ਬੋਇੰਗ ਨੇ ਜੰਗਲ ਵਿਚ ਲੱਗੀ ਅੱਗ ਨਾਲ ਪ੍ਰਭਾਵਤਾਂ ਦੇ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਨੂੰ ਬੋਇੰਗ ਨੇ ਐਲਾਨ ਕੀਤਾ ਕਿ ਉਹ ਵਾਸ਼ਿੰਗਟਨ, ਓਰੇਗਨ ਅਤੇ ਕੈਲੀਫੋਰਨੀਆ ਵਿਚ ਅੱਗ ਨਾਲ ਰਾਹਤ ਦੀਆਂ ਕੋਸ਼ਿਸ਼ਾਂ ਦੇ ਲਈ ਸਮਰਥਨ ਦਿੰਦੇ ਹੋਏ 5 ਲੱਖ ਡਾਲਰ ਅਮਰੀਕੀ ਰੈਡ ਕਰਾਸ ਨੂੰ ਦੇਵੇਗੀ। ਬਾਕੀ ਦੋ ਲੱਖ ਡਾਲਰ ਇਨ੍ਹਾਂ ਰਾਜਾਂ ਵਿਚ ਖੁਰਾਕ ਸਮੱਗਰੀ ਦੇ ਲਈ ਦਿੱਤਾ ਜਾਵੇਗਾ।
ਬੋਇੰਗ ਕਮਰਸ਼ੀਅਲ ਏਅਰਪਲੇਂਸ ਦੇ ਸੀਈਓ ਅਤੇ ਪ੍ਰੈਜ਼ੀਡੈਂਟ ਸਟੈਨ ਡੀਲ ਨੇ ਕਿਹਾ, ਹਜ਼ਾਰਾਂ ਪਰਵਾਰਾਂ , ਦੋਸਤਾਂ ਅਤੇ ਗੁਆਂਢੀਆਂ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਗਿਆ। ਇਸ ਚੁਣੌਤੀਪੁਰਣ ਸਮੇਂ ਵਿਚ ਅਸੀਂ ਉਨ੍ਹਾਂ ਦੀ ਮਦਦ ਦੇ ਲਈ ਤਿਆਰ ਹਾਂ।  ਸੈਂਟਰ ਦੇ ਅਨੁਸਾਰ ਹੁਣ ਤੱਕ ਇਸ ਸਾਲ 6.7 ਮਿਲੀਅਨ ਏਕੜ ਦਾ ਇਲਾਕਾ ਸੜ ਕੇ ਖਤਮ ਹੋ ਚੁੱਕਾ ਹੈ। ਵਿਗਿਆਨੀਆਂ ਨੇ ਕਿਹਾ ਕਿ 18 ਸਾਲਾਂ  ਵਿਚ ਇਹ ਸਭ ਤੋਂ ਵਿਨਾਸ਼ਕਾਰੀ ਅੱਗ ਦੀ ਘਟਨਾ ਹੈ ਅਤੇ ਅੱਗ ਨਾਲ ਨਿਕਲੇ ਧੂੰਏਂ ਦਾ ਗੁਬਾਰ ਐਨਾ ਜ਼ਿਆਦਾ ਸੀ ਕਿ ਇਹ ਅਮਰੀਕਾ ਅਟਲਾਂਟਿਕ ਸਮੁੰਦਰ ਤੱਕ ਦੇ ਪਾਰ ਚਲਾ ਗਿਆ ਅਤੇ ਯੂਰਪ ਦੇ ਆਸਮਾਨ ਤੱਕ ਫੈਲ ਗਿਆ।
ਦੱਸ ਦੇਈਏ ਕਿ ਕੈਲੀਫੋਰਨੀਆ ਵਿਚ 15 ਅਗਸਤ ਤੋਂ ਕਰੀਬ Îਇੱਕ ਹਜ਼ਾਰ ਅੱਗ ਦੀ ਘਟਨਾਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇੱਥੇ ਅਕਸਰ ਅੱਗ ਅਸਮਾਨੀ ਬਿਜਲੀ ਡਿੱਗਣ ਨਾਲ ਲੱਗਦੀ ਹੈ। ਗਰਮੀ ਅਤੇ ਅੱਗ ਤੋਂ ਬਚਣ ਲਈ ਲੋਕ ਸਮੁੰਦਰ ਕਿਨਾਰੇ ਜਾ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.