ਕਿਹਾ, ਭਾਰਤੀ ਭਾਈਚਾਰੇ ਤੋਂ ਦੂਰ ਭੱਜ ਰਹੀ ਕਮਲਾ ਹੈਰਿਸ
ਵਾਸ਼ਿੰਗਟਨ, 19 ਸਤੰਬਰ, ਹ.ਬ. : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਐਰਿਕ ਟਰੰਪ ਨੇ ਡੈਮੋਕਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ 'ਤੇ ਭਾਰਤੀ-ਅਮਰੀਕੀ ਭਾਈਚਾਰੇ ਤੋਂ ਦੂਰ ਭੱਜਣ ਦਾ ਦੋਸ਼ ਲਾਇਆ ਹੈ। 55 ਸਾਲਾ ਕਮਲਾ ਹੈਰਿਸ ਨੂੰ ਡੈਮੋਕਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ  ਅਹੁਦੇ ਦਾ ਉਮੀਦਵਾਰ ਚੁÎਣਿਆ ਗਿਆ ਹੈ।
ਟਰੰਪ ਦੇ ਦੂਜੇ ਬੇਟੇ ਐਰਿਕ ਟਰੰਪ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ  ਅਟਲਾਂਟਾ ਵਿਚ 'ਇੰਡੀਅਨ ਵਾਇਸਜ਼ ਫਾਰ ਟਰੰਪ' ਪ੍ਰੋਗਰਾਮ ਦੇ ਰਸਮੀ ਉਦਘਾਟਨ ਦੌਰਾਨ ਕਿਹਾ ਕਿ ਕਮਲਾ ਹੈਰਿਸ  ਨੇ ਖੁਦ ਨੂੰ ਭਾਈਚਾਰੇ ਦੇ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਡੈਮੋਕਰੇਟਿਕ ਪਾਰਟੀ ਕੱਟੜਪੰਥੀ  ਵਾਮ ਦੇ ਪ੍ਰਭਾਵ ਵਿਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਕਮਲਾ ਹੈਰਿਸ ਵੱਲ ਦੇਖੋ। ਉਹ ਭਾਰਤੀ ਭਾਈਚਾਰੇ ਨਾਲ ਸਬੰਧ ਰਖਦੀ ਹੈ ਲੇਕਿਨ ਇਸ ਤੋਂ ਹੀ ਭੱਜ ਰਹੀ ਹੈ।
ਮੈਨੂੰ ਲੱਗਦਾ ਹੈ ਕਿ ਭਾਰਤੀ ਭਾਈਚਾਰੇ ਨੂੰ ਇਸ ਦੇ ਬਾਰੇ ਵਿਚ ਪਤਾ ਹੈ। ਤੁਹਾਨੂੰ ਪਤਾ ਹੈ ਕਿ ਉਹ ਕਦੇ ਨਹੀਂ ਕਹੇਗੀ ਕਿ ਮੈਂ ਭਾਰਤੀ ਮੂਲ ਦੀ ਹਾਂ। ਦਰਅਸਲ, ਉਹ ਉਸ ਦੇ ਠੀਕ ਉਲਟ ਹੀ ਕਹੇਗੀ। ਐਰਿਕ ਨੇ ਭਾਰਤੀ ਅਮਰੀਕੀ ਨਾਗਰਿਕਾਂ ਨੂੰ ਅਪੀਲ  ਕੀਤੀ ਕਿ ਉਹ ਉਨ੍ਹਾਂ ਦੇ ਪਿਤਾ ਨੂੰ ਮੁੜ ਚੁਣਨ। ਦੱਸ ਦੇਈਏ ਕਿ ਟਰੰਪ ਦੇ ਮੁਕਾਬਲੇ ਜੋਅ ਬਿਡੇਨ ਖੜ੍ਹੇ ਹਨ ਜੋ ਉਨ੍ਹਾਂ ਜ਼ਬਰਦਸਤ ਚੁਣੌਤੀ ਦੇ ਰਹੇ ਹਾਂ।

ਹੋਰ ਖਬਰਾਂ »

ਹਮਦਰਦ ਟੀ.ਵੀ.