ਮੁੰਬਈ, 20 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਫਿਲਮ ਅਦਾਕਾਰਾ ਪਾਇਲ ਘੋਸ਼ ਨੇ ਚਰਚਿਤ ਫਿਲਮੀ ਹਸਤੀ ਅਨੁਰਾਗ ਕਸ਼ਯਪ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ, ਜਿਸ ਨਾਲ ਬਾਲੀਵੁਡ ਇੰਡਸਟਰੀ 'ਚ ਹਾਹਾਕਾਰ ਮਚ ਗਈ ਹੈ। ਪਾਇਲ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਟੈਗ ਕਰ ਕੇ ਕੀਤੇ ਆਪਣੇ ਟਵੀਟ ਵਿਚ ਅਨੁਰਾਗ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਧਰ, ਕੰਗਨਾ ਨੇ ਪਾਇਲ ਦੇ ਸਮਰਥਨ ਵਿਚ ਆ ਕੇ ਅਨੁਰਾਗ ਕਸ਼ਯਪ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਵਿਚ ਨੋਟਿਸ ਵੀ ਲੈ ਲਿਆ ਹੈ।
ਅਦਾਕਾਰਾ ਨੇ ਕਿਹਾ ਹੈ ਕਿ ਅਨੁਰਾਗ ਕਸ਼ਯਪ ਨੇ ਉਸ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਰਪਾ ਕਰ ਕੇ ਇਸ ਮਾਮਲੇ ਵਿਚ ਕਾਰਵਾਈ ਕਰਨ ਤਾਂਕਿ ਦੇਸ਼ ਨੂੰ ਪਤਾ ਲੱਗੇ ਕਿ ਰਚਨਾਤਮਕ ਕੰਮ ਕਰਨ ਵਾਲੇ ਇਸ ਵਿਅਕਤੀ ਦੇ ਪਿੱਛੇ ਕਿਹੜਾ ਰਾਕਸ਼ਸ ਲੁਕਿਆ ਹੋਇਆ ਹੈ। ਮੈਨੂੰ ਪਤਾ ਹੈ ਕਿ ਅਜਿਹਾ ਕਰਨ ਨਾਲ ਮੈਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਮੇਰੀ ਸੁਰੱਖਿਆ ਖ਼ਤਰੇ ਵਿਚ ਪੈ ਸਕਦੀ ਹੈ। ਕਿਰਪਾ ਕਰਕੇ ਮੇਰੀ ਸਹਾਇਤਾ ਕਰੋ। ਉਧਰ, ਕੰਗਨਾ ਰਣੌਤ ਪਾਇਲ ਦੇ ਸਮਰਥਨ ਵਿਚ ਖੁੱਲ• ਕੇ ਆ ਗਈ ਹੈ। ਉਸ ਨੇ ਆਪਣੇ ਵੈਰੀਫਾਈਡ ਅਕਾਊਂਟ ਤੋਂ ਟਵੀਟ ਕਰ ਕੇ ਕਿਹਾ ਕਿ ਹਰ ਆਵਾਜ਼ ਦਾ ਮਤਲਬ ਹੈ। ਮੈਂ ਵੀ ਆਵਾਜ਼ ਉਠਾ ਰਹੀ ਹਾਂ। ਅਨੁਰਾਗ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮਾਮਲੇ ਵਿਚ ਅਨੁਰਾਗ ਕਸ਼ਯਪ ਨੇ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਦੌਰਾਨ ਕੌਮੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਟਵੀਟ ਕਰ ਕੇ ਪਾਇਲ ਤੋਂ ਇਸ ਮਾਮਲੇ ਵਿਚ ਵਿਸਥਾਰਤ ਸ਼ਿਕਾਇਤ ਕਮਿਸ਼ਨ ਨੂੰ ਭੇਜਣ ਨੂੰ ਕਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.