ਇਸਲਾਮਾਬਾਦ, 21 ਸਤੰਬਰ, ਹ.ਬ. : ਅੱਤਵਾਦ ਦੇ ਖ਼ਿਲਾਫ਼ ਲੜਾਈ ਵਿਚ ਪਾਕਿਸਤਾਨ ਦੀ ਦੋਹਰੀ ਨੀਤੀ ਫੇਰ ਉਜਾਗਰ ਹੋਈ ਹੈ। ਉਸ ’ਤੇ ਫਾਇਨੈਂਸ਼ਿਅਲ ਐਕਸ਼ਨ ਟਾਸਕ ਫੋਰਸ ਦੀ ਤਲਵਾਰ ਲਟਕੀ ਹੈ ਲੇਕਿਨ ਉਹ ਖਾੜਕੂਆਂ ਨੂੰ ਪਨਾਹ ਦੇਣ ਤੋਂ ਬਾਜ਼ ਨਹੀਂ ਆ ਰਿਹਾ ਹੈ। ਕੁਝ ਨੂੰ ਤਾਂ ਉਹ ਵੀਆਈਪੀ ਟਰੀਟਮੈਂਟ ਦੇ ਰਿਹਾ ਹੈ। ਇਨ੍ਹਾਂ ਵਿਚ ਦਾਊਦ Îਇਬਰਾਹਿਮ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਖਾੜਕੂ ਰਣਜੀਤ ਸਿੰਘ ਨੀਟਾ ਸ਼ਾਮਲ ਹੈ।  ਸੂਤਰਾਂ ਮੁਤਾਬਕ ਇੰਟਰਨੈਸ਼ਨਲ ਕਮਿਊਨਿਟੀ ਪਾਕਿਸਤਾਨ ਦੇ ਪਾਖੰਡ  ਨੂੰ ਲੈ ਕੇ ਚਿੰਤਾ ਵਿਚ ਹੈ, ਜੋ ਅੱਤਵਾਦੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਦਿਖਾਵਾ ਕਰ ਰਿਹਾ ਹੈ। ਪਾਕਿਸਤਾਨ ਖਾੜਕੂਆਂ ਨੂੰ ਫੰਡ ਮੁਹਈਆ ਕਰਵਾ ਰਿਹਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਸਰਕਾਰ 21 ਖਤਰਨਾਕ ਖਾੜਕੂਆਂ ਨੂੰ ਵੀਆਈਪੀ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ। ਇਨ੍ਹਾਂ ਵਿਚ ਉਹ ਅੱਤਵਾਦੀ ਵੀ ਸ਼ਾਮਲ ਹਨ ਜਿਨ੍ਹਾਂ ’ਤੇ ਪਿਛਲੇ ਮਹੀਨੇ ਹੀ ਪਾਬੰਦੀਆਂ ਲਾਈਆਂ ਗਈਆਂ ਸਨ।
ਪਾਕਿਸਤਾਨ ਵਿਚ ਵੀਆਈਪੀ ਟਰੀਟਮੈਂਟ ਪਾ ਰਹੇ ਖਾੜਕੂਆਂ ਦੀ ਇੱਕ ਲਿਸਟ Îਇੱਕ ਨਿਊਜ਼ ਏਜੰਸੀ ਦੇ ਹੱਥ ਲੱਗੀ ਹੈ।  ਇਸ ਵਿਚ ਦਾਊਦ, ਬੱਬਰ ਖਾਲਸਾ ਇੰਟਰਨੈਸ਼ਨਲ ਚੀਫ਼ ਵਧਾਵਾ ਸਿੰਘ, ਇੰਡੀਅਨ ਮੁਜ਼ਾਹਿਦੀਨ ਚੀਫ਼ ਰਿਆਜ਼ ਭਟਕਲ, ਖਾੜਕੂ ਮਿਰਜਾ ਸ਼ਾਦਾਬ ਬੇਗ ਅਤੇ ਅਫਿਫ ਹਸਨ ਸਿਧੀਬਾਪਾ ਸਣੇ ਕਈ ਖਾੜਕੂਆਂ ਦੇ ਨਾਂ ਹਨ। ਇਨ੍ਹਾਂ ਵਿਚ ਉਹ ਖਾੜਕੂ ਵੀ ਸ਼ਾਮਲ ਹਨ ਜਿਨ੍ਹਾਂ  ’ਤੇ ਪਿਛਲੇ ਮਹੀਨੇ ਹੀ ਪਾਬੰਦੀ ਲਗਾਈ ਗਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.