ਮਾਲੇ, 21 ਸਤੰਬਰ, ਹ.ਬ. : ਭਾਰਤ ਨੇ ਮਾਲਦੀਵ ਨੂੰ ਕੋਵਿਡ 19 ਦੇ ਕਾਰਨ ਅਰਥਵਿਵਸਥਾ ’ਤੇ ਪਏ ਪ੍ਰਭਾਵ ਨਾਲ ਨਿਪਟਣ ਦੇ ਲਈ 25 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਹੈ। ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਨੇ ਕੋਰੋਨਾ ਦੇ ਕਾਰਨ ਪੈਦਾ ਹੋਏ ਆਰਥਿਕ ਸੰਕਟ ਨਾਲ ਨਿਪਟਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਮਦਦ ਦੇ ਲਈ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਭਾਰਤੀ ਦੂਤਘਰ ਨੇ ਕਿਹਾ ਕਿ ਐਤਵਾਰ ਨੂੰ ਮਾਲਦੀਵ ਦੇ ਵਿਦੇਸ਼ ਮੰਤਰਾਲੇ ਵਿਚ ਆਯੋਜਤ ਪ੍ਰੋਗਰਾਮ ਵਿਚ ਵਿੱਤੀ ਸਹਾਇਤਾ ਅਨੁਦਾਨ ਸੌਂਪਿਆ ਗਿਆ। 
ਇਸ ਮੌਕੇ ’ਤੇ ਮਾਲਦੀਵ ਵਿਚ ਭਾਰਤੀ ਹਾਈ ਕਮਿਸ਼ਨਰ ਸੰਜੇ ਸੁਧੀਰ, ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ, ਮਾਲੇ ਵਿਚ ਐਸਬੀਆਈ ਦੇ ਸੀਈਓ ਭਾਰਤ ਮਿਸ਼ਰਾ ਮੌਜੂਦ ਸੀ। ਮਾਲਦੀਵ ਦੇ ਰਾਜਸਵ ਦਾ Îਇੱਕ ਤਿਹਾਈ ਹਿੱਸਾ ਸੈਰ ਸਪਾਟੇ ਰਾਹੀਂ ਆਉਂਦਾ ਹੈ। ਇਸ ਲਈ ਕੋਰੋਨਾ ਦੇ ਕਾਰਨ ਉਥੇ ਦੀ ਅਰਥ ਵਿਵਸਥਾ ’ਤੇ ਬਹੁਤ ਬੁਰਾ ਅਸਰ ਪਿਆ ੲੈ। ਭਾਰਤ ਵਲੋਂ ਇਹ ਮਦਦ ਅਨੁਕੂਲ ਸ਼ਰਤਾਂ ’ਤੇ ਕੀਤੀ ਗਈ ਹੈ। ਭਾਰਤ ਇਸ ਤੋਂ ਪਹਿਲਾਂ ਮਾਲਦੀਵ ਨੂੰ ਜ਼ਰੂਰੀ ਦਵਾਈਆਂ ਵੀ ਮੁਹੱਈਆ ਕਰਵਾ ਚੁੱਕਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.