ਮੁੰਬਈ, 21 ਸਤੰਬਰ, ਹ.ਬ. : ਫਿਲਮ ਇੰਡਸਟਰੀ ਦੇ ਡਰੱਗ ਕੁਨੈਕਸ਼ਨ ਵਿਚ ਲਗਾਤਾਰ ਪੁਲਿਸ ਤੇ ਹੋਰ ਜਾਂਚ ਏਜੰਸੀ ਦੀ ਜਾਂਚ ਜਾਰੀ ਹੈ। ਜਿੱਥੇ ਮੁੰਬਈ ਵਿਚ ਸੁਸ਼ਾਂਤ ਸਿੰਘ ਰਾਜਪੂਤ ਦੇ ਸੁਸਾਈਡ ਕੇਸ ਵਿਚ ਡਰੱਗਜ਼ ਕੁਨੈਕਸ਼ਨ ਨੂੰ ਲੈ ਕੇ ਐਨਸੀਬੀ ਕਈ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਦੂਜੇ ਪਾਸੇ ਸਾਊਥ ਵਿਚ ਡਰੱਗਜ਼ ਨੂੰ ਲੈ ਕੇ ਕਈ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ¬ਕ੍ਰਮ ਵਿਚ ਫਿਲਮ ਏਬੀਸੀਡੀ ਐੱਨਬਾਡੀ ਕੇਨ ਡਾਂਸ ’ਚ ਦਿਖਾਈ ਦਿੱਤੇ ਡਾਂਸਰ ਤੇ ਅਦਾਕਾਰ ਕਿਸ਼ੋਰ ਅਮਨ ਸ਼ੇਟੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਗਲੁਰੂ ਸਿਟੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਕਿਸ਼ੋਰ ਦੇ ਨਾਲ ਇਕ ਤੇ ਸਖ਼ਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.