ਚੋਣ ਕਾਲ ’ਚ 14 ਹਜ਼ਾਰ 258 ਕਰੋੜ ਦੀ ਦਿੱਤੀ ਸੌਗ਼ਾਤ

ਪਟਨਾ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਬਿਹਾਰ ਵਿੱਚ ਚੋਣ ਕਾਲ ’ਚ ਮੇਹਰਬਾਨ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵਾਰ ਫਿਰ ਸੂਬੇ ਨੂੰ 14 ਹਜ਼ਾਰ 258 ਕਰੋੜ ਦੀ ਸੌਗ਼ਾਤ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ ਤਿੰਨ 4 ਲੇਨ ਪੁਲ ਅਤੇ ਚਾਰ ਸੜਕਾਂ ਦਾ ਆਨਲਾਈਨ ਨੀਂਹ ਪੱਥਰ ਰੱਖ ਦਿੱਤਾ ਹੈ। ਜਿਨ੍ਹਾਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਨ੍ਹਾਂ ਵਿੱਚ ਤਿੰਨ ਮਹਾਸੇਤੂ ’ਚ ਇੱਕ ਗਾਂਧੀ ਸੇਤੂ, ਦੂਜਾ ਵਿ¬ਕ੍ਰਮਸ਼ਿਲਾ ਸੇਤੂ ਦੇ ਸਮਾਨਅੰਤਰ ਅਤੇ ਤੀਜਾ ਫੁਲੌਤ ਦਾ ਚਾਰ ਲੇਨ ਦਾ ਪੁਲ ਸ਼ਾਮਲ ਹੈ। ਜਦਕਿ ਚਾਰ ਸੜਕਾਂ ਵਿੱਚ ਆਰਾ-ਮੋਹਨਿਆ, ਰਜੌਲੀ-ਬਖ਼ਤਿਆਰਪੁਰ, ਨਰੇਨਪੁਰ-ਪੂਰਨੀਆ ਤੇ ਕਨਹੌਲੀ-ਰਾਮਨਗਰ ਸ਼ਾਮਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੇ 45 ਹਜ਼ਾਰ 945 ਪਿੰਡਾਂ ਨੂੰ ਆਪਟੀਕਲ ਫਾਈਬਰ ਨੈਟਵਰਕ ਨਾਲ ਜੋੜਨ ਵਾਲੀਆਂ ਸੇਵਾਵਾਂ ਦਾ ਵੀ ਉਦਘਾਟਨ ਕੀਤਾ। ਇਹ ਯੋਜਨਾਵਾਂ ਉਸ ਵੇਲੇ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਦੋਂ ਬਿਹਾਰ ਵਿੱਚ ਚੋਣਾਂ ਨੇੜੇ ਆ ਗਈਆਂ ਹਨ। ਇੱਥੇ ਅਕਤੂਬਰ-ਨਵੰਬਰ ਮਹੀਨੇ ਚੋਣਾਂ ਹੋਣ ਜਾ ਰਹੀਆਂ ਹਨ।

ਆਪਟੀਕਲ ਫਾਈਬਰ ਇੰਟਰਨੈੱਟ ਸੇਵਾ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਪੀਐਮਓ ਨੇ ਇਸ ਨੂੰ ਵਿਲੱਖਣ ਯੋਜਨਾ ਦੱਸਿਆ, ਜਿਸ ਦੇ ਤਹਿਤ ਸੂਬੇ ਦੇ ਸਾਰੇ 45 ਹਜ਼ਾਰ 945 ਪਿੰਡਾਂ ਨੂੰ ਜੋੜਿਆ ਜਾਵੇਗਾ। ਇਸ ਨਾਲ ਸੂਬੇ ਦੇ ਦੂਰਦਰਾਜ ਖੇਤਰਾਂ ਵਿੱਚ ਡਿਜੀਟਲ ¬ਕ੍ਰਾਂਤੀ ਆਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.