ਨਿਊਯਾਰਕ, 22 ਸਤੰਬਰ, ਹ.ਬ. : ਵੀਡੀਓ ਐਪ ਟਿਕਟੌਕ ਨੂੰ ਲੈ ਕੇ ਚੀਨੀ ਕੰਪਨੀ ਬਾਈਟਡਾਂਸ  ਅਤੇ ਅਮਰੀਕਾ ਦੀ ਓਰੇਕਲ ਦੇ ਵਿਚ ਤਕਰਾਰ ਵਧ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਹਿਮਤੀ ਨਾਲ ਦੋਵੇਂ ਕੰਪਨੀਆਂ ਦੇ ਵਿਚ ਕਰਾਰ ਹੋਇਆ ਸੀ।  ਅਮਰੀਕਾ ਵਿਚ ਟਿਕਟੌਕ ਨੂੰ ਬੈਨ ਤੋਂ ਬਚਾਉਣ ਦੇ ਲਈ ਬਾਈਟਡਾਂਸ ਤੇ ਓਰੇਕਲ ਨੇ Îਟਿਕ ਟੌਕ ਗਲੋਬਲ ਨਾਂ ਤੋਂ ਨਵੀਂ ਕੰਪਨੀ ਬਣਾਈ ਹੈ। ਜਿਸ ਦੇ ਕੋਲ ਅਮਰੀਕਾ ਵਿਚ ਇਸ ਨਾਲ ਜੁੜੇ ਸਾਰੇ ਐਪ ਦੇ ਅਧਿਕਾਰ ਹਨ। ਲੇਕਿਨ ਸੋਮਵਾਰ ਨੂੰ ਬਾਈਟਡਾਂਸ ਨੇ ਕਿਹਾ ਕਿ ਨਵੀਂ ਕੰਪਨੀ ਵਿਚ ਉਸ ਦੀ ਹਿੱਸੇਦਾਰੀ 80 ਫੀਸਦੀ ਹੋਵੇਗੀ ਅਤੇ ਟਿਕਟੌਕ ਗਲੋਬਲ ਉਸ ਦੀ ਸਬਸਿਡੀਅਰੀ ਹੋਵੇਗੀ।
ਓਰੇਕਲ ਅਤੇ ਵਾਲਮਾਰਟ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਟਿਕਟੌਕ ਗਲੋਬਲ ਵਿਚ ਜ਼ਿਆਦਾਤਰ ਹਿੱਸੇਦਾਰੀ ਅਮਰੀਕਾ ਦੇ ਲੋਕਾਂ ਦੇ ਕੋਲ ਹੀ ਹੋਵੇਗੀ। ਇਹ ਦੋਵੇਂ ਕੰਪਨੀਆਂ ਟਿਕਟੌਕ ਗਲੋਬਲ ਵਿਚ ਕ੍ਰਮਵਾਰ 12.5 ਫ਼ੀਸਦੀ ਅਤੇ 7.5 ਫ਼ੀਸਦੀ ਹਿੱਸੇਦਾਰੀ ਲੈਣ 'ਤੇ ਰਾਜ਼ੀ ਵੀ ਹੋਈਆਂ ਸਨ। ਲੇਕਿਨ ਹੁਣ ਬਾਈਟਡਾਂਸ ਦੇ ਦਾਅਵੇ  ਕਾਰਨ ਸੌਦੇ 'ਤੇ ਸ਼ੱਕ ਦੇ ਬੱਦਲ ਮੰਡਰਾਉਣ ਲੱਗੇ ਹਨ।
ਦਰਅਸਲ ਇਸ ਸਾਲ 3 ਨਵੰਬਰ ਨੂੰ ਅਮਰੀਕਾ ਵਿਚ ਰਾਸ਼ਟਰਪਤੀ ਚੋਣ ਹੋਣ ਵਾਲੀ ਹੈ। ਰਾਸ਼ਟਰਪਤੀ ਟਰੰਪ ਨਹੀਂ ਚਾਹੁੰਦੇ ਕਿ ਟਿਕਟੌਕ 'ਤੇ ਪਾਬੰਦੀ ਲਾ ਕੇ ਨੌਜਵਾਨਾਂ ਨੂੰ ਨਾਰਾਜ਼ ਕਰੀਏ। ਇਸ ਲਈ ਉਹ ਕਹਿੰਦ ਹਨ ਕਿ ਕਿਸੇ ਤਰ੍ਹਾਂ ਇਹ ਐਪ ਅਮਰੀਕੀ ਕੰਪਨੀਆਂ ਦੇ ਕੋਲ ਆ ਜਾਵੇ, ਤਾਕਿ ਉਸ 'ਤੇ ਪਾਬੰਦੀ ਨਹੀਂ ਲਾਉਣੀ ਪਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.