ਮੁੰਬਈ, 22 ਸਤੰਬਰ, ਹ.ਬ. : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੇ ਡਰੱਗਜ਼ ਕੇਸ ਵਿਚ ਸ਼ਰਧਾ ਕਪੂਰ ਅਤੇ ਸਾਰਾ ਅਲੀ ਖਾਨ ਨੂੰ ਇਸੇ ਹਫ਼ਤੇ ਪੁਛਗਿੱਛ ਲਈ ਬੁਲਾÎਇਆ ਜਾ ਸਕਦੈ। ਮੀਡੀਆ ਰਿਪੋਰਟਾਂ ਮੁਤਾਬਕ  ਨਾਰਕੋਟਿਕਸ ਕੰਟਰੋਲ ਬਿਓਰੋ ਦੋਵਾਂ ਨੂੰ ਸੰਮਨ ਭੇਜ ਸਕਦਾ ਹੈ। ਦੱਸਿਆ ਜਾ ਰਿਹਾ ਕਿ ਸੁਸ਼ਾਂਤ ਦੀ ਗਰਲਫਰੈਂਡ ਰਹੀ ਰੀਆ ਚੱਕਰਵਰਤੀ ਨੇ ਪੁਛਗਿੱਛ ਵਿਚ ਸ਼ਰਧਾ ਅਤੇ ਸਾਰਾ ਦੇ ਨਾਂ ਲਏ ਹਨ। ਐਨਸੀਬੀ ਨੇ ਰੀਆ ਨੂੰ ਦੋ ਦਿਨ ਦੀ ਪੁਛਗਿੱਛ ਤੋਂ ਬਾਅਦ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ। ਉਹ ਮੁੰਬਈ  ਦੀ ਭਿਆਖਲਾ ਜੇਲ੍ਹ ਵਿਚ ਹੈ।
ਰੀਆ ਦੀ ਜ਼ਮਾਨਤ ਅਰਜ਼ੀ ਦੋ ਵਾਰ ਖਾਰਜ ਹੋ ਚੁੱਕੀ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਹ ਸੁਸ਼ਾਂਤ ਦੇ ਲਈ ਡਰੱਗਜ਼ ਦਾ ਪ੍ਰਬੰਧ ਕਰਦੀ ਸੀ। ਡਰੱਗਜ਼ ਕੇਸ ਵਿਚ ਐਨਸੀਬੀ ਨੇ ਰੀਆ ਅਤੇ ਉਨ੍ਹਾਂ ਦੇ ਭਰਾ ਸ਼ੋਵਿਕ ਸਣੇ ਹੁਣ ਤੱਕ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਸੁਸ਼ਾਂਤ ਦੇ ਸਟਾਫ਼ ਦੇ ਲੋਕ ਅਤੇ ਕੁਝ ਡਰੱਗਜ਼ ਪੈਡਲਰ ਵੀ ਸ਼ਾਮਲ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.