ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਆਗਿਆ ਨਹੀਂ ਦੇਵਾਂਗੇ : ਟਰੰਪ
ਵਾਸ਼ਿੰਗਟਨ, 22 ਸਤੰਬਰ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਈਰਾਨ 'ਤੇ ਸੰਯੁਕਤ ਰਾਸ਼ਟਰ ਦੀ  ਹਥਿਆਰ ਪਾਬੰਦੀਆਂ ਨੂੰ ਬਹਾਲ ਕਰ ਦਿੱਤਾ। ਨਾਲ ਹੀ ਉਸ 'ਤੇ ਕਈ ਹੋਰ ਨਵੀਂ ਪਾਬੰਦੀਆਂ ਲਗਾਈਆਂ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਮੈਂ ਈਰਾਨ ਦੇ ਪਰਮਾਣੂ, ਬੈਲੀਸਟਿਕ ਮਿਜ਼ਾਈਲ ਅਤੇ ਹੋਰ ਹਥਿਆਰ ਪ੍ਰੋਗਰਾਮ ਨੂੰ ਬੈਨ ਕਰਨ ਦੇ ਲਈ ਨਵੇਂ ਕਦਮ ਚੁੱਕਣ ਜਾ ਰਿਹਾ ਹਾਂ। ਮੇਰੀ ਸਰਕਾਰ ਈਰਾਨ  ਨੂੰ ਕਦੇ ਪਰਮਾਣੂ ਹਥਿਆਰ ਰੱਖਣ ਦੀ ਆਗਿਆ ਨਹੀਂ ਦੇਵੇਗੀ। ਨਾ ਤਾਂ ਅਸੀਂ ਈਰਾਨ ਨੂੰ ਬੈਲੀਸਟਿਕ ਮਿਜ਼ਾਈਲਾਂ ਦੇ ਤਾਜ਼ਾ Îਨਿਰਮਾਣ ਦੇ ਨਾਲ ਦੁਨੀਆ ਨੂੰ ਖ਼ਤਰੇ ਵਿਚ ਪਾਉਣ ਦੀ ਆਗਿਆ ਦੇਵਾਂਗੇ।
ਟਰੰਪ ਨੇ ਕਿਹ ਕਿ ਮੈਂ ਈਰਾਨ 'ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਬਹਾਲ ਕਰਨ ਦੇ ਨਾਲ ਹੀ ਈਰਾਨ ਦੇ ਪਰਮਾਣੂ ਮਿਜ਼ਾਈਲ ਅਤੇ ਰਵਾਇਤੀ ਹਥਿਆਰ ਸਬੰਧਤ ਗਤੀਵਿਧੀਆਂ ਦਾ ਸਮਰਥਨ ਕਰਨ ਵਾਲੀ ਦੋ ਦਰਜਨ ਤੋਂ ਜ਼ਿਆਦਾ ਸੰਸਥਾਵਾਂ ਅਤੇ ਵਿਅਕਤੀਆਂ 'ਤੇ ਨਵੇਂ ਪਾਬੰਦੀਆਂ ਲਾਗੂ ਕਰਨ ਦੇ ਲਈ ਕਾਰਜਕਾਰੀ ਆਦੇਸ਼ ਜਾਰੀ ਕੀਤੇ ਹਨ। ਇਹ ਈਰਾਨ 'ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਬਹਾਲ ਕਰਨ ਦੀ ਦਿਸ਼ਾ ਵਿਚ ਇੱਕ ਕਦਮ ਹੈ। ਮੈਂ ਇਸ ਕਾਰਜਕਾਰੀ ਆਦੇਸ਼ ਦੇ ਜ਼ਰੀਏ ਅਮਰੀਕਾ ਵਿਚ ਉਨ੍ਹਾਂ ਲੋਕਾਂ ਦੀ ਸੰਪਤੀ ਅਤੇ ਹਿਤਾਂ ਨੂੰ ਬਲੌਕ ਕਰਨ ਜਾ ਰਿਹਾ ਹਾਂ ਜੋ ਈਰਾਨ ਨੂੰ ਹਥਿਆਰਾਂ ਦੀ ਸਪਲਾਈ ਜਾਂ ਵਿਕਰੀ ਵਿਚ ਮਦਦ ਕਰਦੇ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਹ ਆਦੇਸ਼ ਈਰਾਨ 'ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ  ਲਾਗੂ ਕਰਨ ਦੇ ਲਈ ਵੀ ਬੇਹੱਦ ਮਹੱਤਵਪੂਰਣ ਹੈ। ਇਹ ਆਦੇਸ਼ ਪੂਰੇ ਖੇਤਰ ਵਿਚ ਈਰਾਨੀ ਸਰਕਾਰ ਦੁਆਰਾ ਅੱਤਵਾਦੀਆਂ ਨੂੰ ਹਥਿਆਰ ਨਿਰਯਾਤ ਕਰਨ ਦੀ ਸਮਰਥਾ ਨੂੰ ਕਮਜ਼ੋਰ ਕਰ ਦੇਵੇਗਾ। ਇਹੀ ਨਹੀਂ ਇਸ ਨਾਲ ਸੈਨਾ ਨੂੰ ਹਥਿਆਰ ਹਾਸਲ ਕਰਨ ਦੀ ਸਮਰਥਾ ਵੀ ਘੱਟ ਹੋਵੇਗੀ। ਇਸ ਆਦੇਸ਼ ਦੇ ਆਧਾਰ 'ਤੇ ਈਰਾਨ ਦੇ ਨਾਲ ਹਥਿਆਰਾਂ ਦੀ ਸਪਲਾਈ, ਵਿਕਰੀ ਅਤੇ ਇਨ੍ਹਾਂ ਹਾਸਲ ਕਰਨ ਵਿਚ ਮਦਦ ਕਰਨ ਵਾਲਿਆਂ ਦੀ ਅਮਰੀਕਾ ਵਿਚ ਮੌਜੂਦ ਸੰਪਤੀਆਂ ਨੂੰ ਕੁਰਕ ਕੀਤਾ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.