ਟੋਕਿਓ, 22 ਸਤੰਬਰ, ਹ.ਬ. : ਯੋਸ਼ਿਹਿਦੇ ਸੁਗਾ ਨੇ ਜਾਪਾਨੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਕਾਰਜਭਾਰ ਸੰਭਾਲਣ ਤੋ ਬਾਅਦ ਪਹਿਲੀ ਰਸਮੀ ਗੱਲਬਾਤ ਅਮਰੀਕਾ ਦੇ ਰਾਸ਼ਟਪਰਤੀ ਟਰੰਪ ਨਾਲ ਕੀਤੀ। ਦੇਸ਼ ਦੇ ਨੇਤਾ ਦੇ ਰੂਪ ਵਿਚ ਉਨ੍ਹਾਂ ਦਾ ਪਹਿਲਾ ਫੋਨ ਟਰੰਪ ਨੂੰ ਕਰਨਾ, ਦੋਵੇਂ ਸਹਿਯੋਗੀਆਂ ਦੇ ਵਿਚ ਮਜ਼ਬੂਤ ਸਬੰਧਾਂ ਨੂੰ ਉਜਾਗਰ ਕਰਦਾ ਹੈ। ਸਿਹਤ ਕਾਰਨਾਂ ਕਰਕੇ  ਸ਼ਿੰਜੋ ਆਬੇ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਸ ਤੋਂ ਬਾਅਦ ਸੁਗਾ  ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਸੁਗਾ ਨੇ ਟਰੰਪ ਨਾਲ ਫੋਨ 'ਤੇ ਗੱਲਬਾਤ ਕਰਨ ਤੋਂ ਬਾਅਦ ਐਤਵਾਰ ਦੇਰ ਰਾਤ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਕਿਹਾ ਕਿ ਜਾਪਾਨ-ਅਮਰੀਕਾ ਗਠਜੋੜ ਖੇਤਰੀ ਸ਼ਾਂਤੀ ਅਤੇ ਸਥਿਰਤਾ ਦੀ ਨੀਂਹ ਹੈ ਅਤੇ ਅਸੀਂ ਕਰੀਬੀ ਤਾਲਮੇਲ ਜਾਰੀ ਰੱਖਣ 'ਤੇ ਸਹਿਮਤ ਹੋਏ। ਉਨ੍ਹਾਂ ਕਿਹਾ ਕਿ ਟਰੰਪ ਨੇ ਵੀ ਕਿਹਾ ਕਿ ਉਹ ਵੀ ਗਠਜੋੜ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਦੋਵੇਂ ਨੇਤਾਵਾਂ ਨੇ ਕੋਰੋਨਾ ਵਾਇਰਸ ਦੇ ਖਿਲਾਫ਼ ਲੜਾਈ ਅਤੇ ਉਤਰ ਕੋਰੀਆ ਦੇ ਮਿਜ਼ਾਈਲ ਅਤੇ ਪਰਮਾਣੂ ਖ਼ਤਰਿਆਂ ਦੇ ਸਬੰਧ ਵਿਚ ਸਹਿਯੋਗ ਕਰਨ 'ਤੇ ਸਹਿਮਤੀ ਜਤਾਈ। ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ  ਵਿਚ ਕਿਹਾ ਕਿ ਦੋਵੇਂ ਨੇਤਾਵਾਂ ਨੇ ਕਰੀਬ 25 ਮਿੰਟ ਫੋਨ 'ਤੇ ਗੱਲਬਾਤ ਕੀਤੀ। ਦੋਵੇਂ ਨੇਤਾਵਾਂ ਨੇ ਕੋਰੋਨਾ ਵਾਇਰਸ ਦੇ ਟੀਕੇ ਦੇ ਵਿਕਾਸ ਅਤੇ ਇਲਾਜ ਦੇ ਨਾਲ ਨਾਲ ਖੇਤਰੀ ਸੁਰੱÎਖਿਆ ਚਿੰਤਾਵਾਂ ਵਿਚ ਵੀ ਸਹਿਯੋਗ ਦਾ ਸੰਕਲਪ ਜਤਾਇਆ।

ਹੋਰ ਖਬਰਾਂ »

ਹਮਦਰਦ ਟੀ.ਵੀ.