ਜ਼ਿਆਦਾਤਰ ਲੋਕ ਪਾਬੰਦੀਆਂ ਦੇ ਨਾਲ ਗਰਭਪਾਤ ਨੂੰ ਮਨਜ਼ੂਰੀ ਦੇਣ ਦੇ ਪੱਖ ਵਿਚ
ਵਾਸ਼ਿੰਗਟਨ, 22 ਸਤੰਬਰ, ਹ.ਬ. : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੌਰਾਨ ਕੋਰੋਨਾ ਮਹਾਮਾਰੀ, ਆਰਥਿਕ ਸੰਕਟ ਅਤੇ ਨਸਲੀ ਭੇਦਭਾਵ ਨੂੰ ਲੈ ਕੇ ਚਲ ਰਹੇ ਪ੍ਰਦਰਸ਼ਨਾਂ ਦੇ ਵਿਚ ਗਰਭਪਾਤ ਦਾ ਇੱਕ ਅਹਿਮ ਮੁੱਦਾ ਇਸ ਚੋਣ ਮਹਾਸਮਰ ਵਿਚ ਦਬ ਜਿਹਾ ਗਿਆ। ਸੁਪਰੀਮ ਕੋਰਟ ਦੀ ਜੱਜ ਰੂਥ ਗਿੰਸਬਰਗ ਦੀ ਮੌਤ ਤੋਂ ਬਾਅਦ ਇੱਕ ਵਾਰ ਮੁੜ ਇਹ ਮੁੱਦਾ ਭਖ ਰਿਹਾ ਹੈ। ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀ ਵਲੋਂ ਇਸ ਮਸਲੇ 'ਤੇ ਬਹਿਸ ਛਿੜ ਗਈ ਹੈ। ਇਹ ਕਿਆਸ ਲਾਏ ਜਾ ਰਹੇ ਹਨ ਕਿ ਇਹ ਮੁੱਦਾ ਰਸ਼ਟਰਪਤੀ ਚੋਣ ਵਿਚ ਤੂਲ ਫੜ ਸਕਦਾ ਹੈ। ਦੋਵੇਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਇਸ ਸੰਵੇਦਨਸ਼ੀਲ ਮੁੱਦੇ 'ਤੇ ਚਰਚਾ ਦੇ ਲਈ ਮਜਬੂਰ ਹੋ ਸਕਦੇ ਹਨ। ਹਾਲਾਂਕਿ, ਅਜੇ ਤੱਕ  ਗਰਭਪਾਤ ਦਾ ਮੁੱਦਾ ਰਾਸ਼ਟਰਪਤੀ ਚੋਣ ਮੁਹਿੰਮ ਦਾ ਹਿੱਸਾ ਨਹੀਂ ਬਣ ਸਕਿਆ।
ਗਰਭਪਾਤ 'ਤੇ ਐਕਟੀਵਿਸਟਸ ਦੀ ਤੁਲਨਾ ਵਿਚ ਆਮ ਲੋਕਾਂ ਦਾ ਰਵੱਈਆ ਥੋੜ੍ਹਾ ਨਰਮੀ ਭਰਿਆ ਹੈ। ਜ਼ਿਆਦਾਤਰ ਅਮਰੀਕੀ ਕਹਿੰਦੇ ਹਨ ਕਿ ਕੁਝ ਪਾਬੰਦੀਆਂ ਦੇ ਨਾਲ ਗਰਭਪਾਤ ਨੂੰ ਕਾਨੂੰਨੀ ਮਨਜ਼ੂਰੀ ਮਿਲਣੀ ਚਾਹੀਦੀ। ਜੇਕਰ ਇਸ 'ਤੇ ਲੜਾਈ ਵਧਦੀ ਹੈ ਤਾਂ ਇਹ ਦੋਵੇਂ  ਪਾਰਟੀਆਂ ਦੇ ਕਸਬਾਈ ਵੋਟਰਾਂ ਨੂੰ ਉਨ੍ਹਾਂ ਤੋਂ ਦੂਰ ਕਰ ਸਕਦਾ ਹੈ। ਇਸ ਦਾ ਕਾਰਨ ਹੈ ਕਿ ਗਰਭਪਾਤ ਨੂੰ ਕਾਨੂਨੀ ਮਨਜ਼ੂਰੀ ਦਿਵਾਉਣ ਅਤੇ ਇਸ ਦੇ ਖ਼ਿਲਾਫ਼ ਦੀ ਲੜਾਈ ਵਿਚ ਸਾਰੀ ਪਾਰਟੀਆਂ ਦੇ ਵੋਟਰਸ ਸ਼ਾਮਲ ਹਨ। ਖ਼ਾਸ ਤੌਰ 'ਤੇ ਇਸ ਨੂੰ ਲੈ ਕੇ ਡੈਮੋਕਰੇਟਸ ਦੀ ਚਿੰਤਾ ਹੈ ਕਿ ਉਹ ਇੱਕ ਅਜਿਹੇ ਮੁੱਦੇ ਨੂੰ ਕਿਵੇਂ ਅੱਗੇ ਲੈ ਜਾਣਗੇ ਜਿਸ ਨੂੰ ਲੈ ਕੇ ਉਨ੍ਹਾਂ ਦੇ ਰਾਸ਼ਟਰਪਤੀ ਉਮੀਦਵਾਰ ਜੋਅ ਬਿਡੇਨ ਨਿੱਜੀ ਤੌਰ 'ਤੇ ਸਹਿਜ ਨਹੀਂ ਰਹੇ ਹਨ। ਹਾਲਾਂਕਿ ਦੋਵੇਂ ਪਾਰਟੀਆਂ 'ਤੇ ਗਰਭਪਾਤ ਦਾ ਮੁੱਦਾ ਚੁੱਕਣ ਦਾ ਦਬਾਅ ਹੈ, ਕਿਉਂਕਿ ਇਹ ਉਨ੍ਹਾਂ ਦੇ ਵੋਟਰਸ ਬੇਸ ਨਾਲ ਜੁੜਿਆ ਇੱਕ ਅਹਿਮ ਮਾਮਲਾ ਹੈ। ਇਸ ਦੇ ਨਾਲ ਹੀ ਮੌਜੂਦਾ ਸਮੇਂ ਵਿਚ ਇਨ੍ਹਾਂ ਪਾਰਟੀਆਂ ਦਾ ਬਹੁਤ ਕੁਝ ਦਾਅ 'ਤੇ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.