ਲੁਧਿਆਣਾ, 22 ਸਤੰਬਰ, ਹ.ਬ. : ਸ਼ਿਮਲਾਪੁਰੀ ਦੇ ਚਿਮਨੀ ਰੋਡ ਦੀ ਵਿਕਾਸ ਸੂਦ Îਇੰਟਰਪ੍ਰਾਈਜ਼ਜ਼ ਫੈਕਟਰੀ ਵਿਚ ਲੁਟੇਰਿਆਂ ਨੇ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਹਨ। ਇਸ ਤੋਂ ਬਾਅਦ ਮੁਲਜ਼ਮ ਫੈਕਟਰੀ ਮਾਲਕ ਰਾਕੇਸ਼ ਕੁਮਾਰ ਕੋਲੋਂ ਸਾਢੇ ਚਾਰ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ  ਪੁਲਿਸ ਦੇ ਸੀਨੀਅਰ ਅਧਿਕਾਰੀ, ਥਾਣਾ ਸ਼ਿਮਲਾਪੁਰੀ ਦੀ ਪੁਲਿਸ ਦੇ ਨਾਲ ਨਾਲ ਡੌਗ ਸਕਵਾਇਡ ਅਤੇ ਫਿੰਗਰ ਪ੍ਰਿੰਟ ਮਾਹਰਾਂ ਦੀ ਟੀਮ ਮੌਕੇ 'ਤੇ ਪਹੁੰਚੀ। ਦੱਸਿਆ ਜਾ ਰਿਹਾ ਕਿ ਲੁਟੇਰੇ ਅਪਣੇ ਸਾਥੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਫੈਕਟਰੀ ਵਿਚ ਕੰਮ ਕਰਨ ਵਾਲੇ ਮੁਲਜ਼ਮ ਦੇ ਭਰਾ ਦਾ ਪਤਾ ਲੈਣਾ ਚਾਹੁੰਦੇ ਸੀ। ਫੈਕਟਰੀ ਮਾਲਕ ਰਾਕੇਸ਼ ਕੁਮਾਰ ਨੇ ਉਨ੍ਹਾਂ ਦੀ ਫੈਕਟਰੀ ਸਾਇਕਲ ਦੇ ਸਪੇਅਰ ਪਾਰਟਸ ਤਿਆਰ ਕੀਤੇ ਜਾਂਦੇ ਹਨ। ਫੈਕਟਰੀ ਵਿਚ ਜੱਸੀ ਨਾਂ ਦਾ ਨੌਜਵਾਨ ਕੰਮ ਕਰਦਾ ਸੀ। ਉਸ ਦੀ ਕੁਝ ਨੌਜਵਾਨਾਂ ਦੇ ਨਾਲ ਰੰਜ਼ਿਸ਼ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.