ਪਹਿਲਾਂ ਗਰਦਨ ਵੱਢੀ ਫੇਰ ਲਾਈ ਅੱਗ
ਅੰਮ੍ਰਿਤਸਰ ਦੇ ਕੋਲ ਪਿੰਡ ਖਿਆਲਾ ਖੁਰਦ 'ਚ ਵਾਪਰੀ ਘਟਨਾ
ਅੰਮ੍ਰਿਤਸਰ, 22 ਸਤੰਬਰ, ਹ.ਬ. :  ਅੱਜਕਲ੍ਹ ਦੁਨੀਆ ਕਿਸ ਪਾਸੇ ਨੂੰ ਜਾ ਰਹੀ ਹੈ ਕੁੱਝ ਸਮਝ ਨਹੀਂ ਆ ਰਿਹਾ। ਸਾਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਕਿ ਐਤਬਾਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸੇ ਤਰ੍ਹਾਂ ਦੀ ਹੀ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਕੋਲ ਪਿੰਡ ਖਿਆਲਾ ਖੁਰਦ 'ਚ। ਜਿੱਥੇ ਕਿ ਇੱਕ ਸੱਤ ਸਾਲਾ ਬੱਚੀ ਨੂੰ ਜ਼ਿੰਦਾ ਸਾੜ ਦਿੱਤਾ ਜਾਂਦਾ।  ਪਹਿਲਾਂ ਬੱਚੀ ਦੀ ਗਰਦਨ ਵੱਢੀ ਫੇਰ ਅਪਣੇ ਘਰ ਦੀ ਛੱਤ 'ਤੇ ਅੱਗ ਲਾ ਕੇ ਸਾੜਿਆ ਅਤੇ ਫੇਰ ਪਿੰਡ ਤੋਂ ਬਾਹਰ ਦਰਿੰਦਗੀ ਦਾ ਇਹ ਨੰਗਾ ਨਾਚ ਕਿਸੇ ਹੋਰ ਨੇ ਨਹੀਂ ਬਲਕਿ ਅਪਣੀ 7 ਸਾਲਾ ਧੀ ਦੇ ਨਾਲ ਅਪਣੀ ਮਾਂ ਨੇ ਕੀਤਾ ਹੈ।  ਪੁਲਿਸ ਹਿਰਾਸਤ ਵਿਚ ਜਿਸ ਔਰਤ ਨੂੰ ਤੁਸੀਂ ਦੇਖ ਰਹੇ ਹੋ ਇਹ ਉਹੀ ਨਿਰਦਈ ਮਾਂ ਹੈ ਜਿਸ ਨੇ 7 ਸਾਲ ਦੀ ਧੀ ਨੂੰ ਮੌਤ ਦੇ ਘਾਟ ਉਤਾਰਦੇ ਸਮੇਂ ਇਹ ਵੀ ਨਹੀਂ ਸੋਚਿਆ ਕਿ ਉਹ ਮਾਂ ਸ਼ਬਦ 'ਤੇ ਕਿੰਨਾ ਵੱਡਾ ਕਲੰਕ ਲਾਉਣ ਜਾ ਰਹੀ ਹੈ।
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਔਰਤ ਹਰਪ੍ਰੀਤ ਕੌਰ ਦਾ ਪਤੀ ਗੁਰਦੁਆਰੇ ਵਿਚ ਗ੍ਰੰਥੀ  ਹੈ, ਉਹ ਕਦੇ ਰਾਤ ਨੂੰ ਗੁਰਦੁਆਰੇ ਵਿਚ ਹੀ ਰਹਿ ਜਾਂਦਾ ਸੀ। ਔਰਤ ਦੇ ਪਤੀ ਗੁਰਪ੍ਰੀਤ ਨੇ ਦੱਸਿਆ ਕਿ ਜਿਵੇਂ ਮੈਂ ਘਰ ਆਇਆ ਤਾਂ ਮੈਨੂੰ ਮੇਰੀ ਧੀ ਨਜ਼ਰ ਨਹੀਂ ਆਈ। ਮੈਂ ਬੱਚਿਆਂ ਤੋਂ ਪੁਛਿਆ ਕਿਸੇ ਨੂੰ ਕੁਝ ਪਤਾ ਨਹੀਂ ਸੀ। ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ, ਸਾਡੇ ਪੁੱਜਣ ਤੋ ਬਾਅਦ ਸਾਰੀ ਘਟਨਾ ਸਾਹਮਣੇ ਆਈ।  ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਦੇ ਖਿਲਾਫ਼ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.