ਲਾਹੌਰ, 24 ਸਤੰਬਰ, ਹ.ਬ. : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇੱਕ ਪਿੰਡ ਵਿਚ 9 ਸਾਲ ਦੇ ਮੁੰਡੇ ਨੇ ਅਪਣੀ ਭੂਆ ਦੀ ਗੋਲੀ ਮਾਰ ਕੇ  ਹੱਤਿਆ ਕਰ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਆਨਰ ਕਿਲਿੰਗ ਦਾ ਮਾਮਲਾ ਹੋ ਸਕਦਾ ਹੈ। ਇਹ ਘਟਨਾ ਮੰਗਲਵਾਰ ਨੂੰ ਲਾਹੋਰ ਤੋਂ 200 ਕਿਲੋਮੀਟਰ ਦੂਰ ਸਰਗੋਧਾ ਦੇ ਚਕ 104-ਐਸਬੀ ਪਿੰਡ ਵਿਚ ਵਾਪਰੀ। ਪੁਲਿਸ ਨੇ ਦੱÎਸਆ ਕਿ ਮੁੰਡੇ ਨੂੰ ਉਸ ਦੇ ਘਰ ਵਾਲਿਆਂ ਨੇ ਹੀ ਭੂਆ ਦੀ ਹੱਤਿਆ ਦੇ ਲਈ ਹਥਿਆਰ ਚਲਾਉਣਾ  ਸਿਖਾਇਆ ਸੀ। 30 ਸਾਲਾ ਔਰਤ ਨੇ ਕਰੀਬ ਦਸ ਸਾਲ ਪਹਿਲਾਂ ਪਰਵਾਰ ਦੀ ਮਰਜ਼ੀ ਦੇ ਖ਼ਿਲਾਫ਼ ਅਪਣੀ ਪਸੰਦ ਦੇ ਵਿਅਕਤੀ ਦੇ ਨਾਲ ਵਿਆਹ ਕਰ ਲਿਆ ਸੀ। ਬਾਅਦ ਵਿਚ ਹਾਲਾਂਕਿ ਪਰਵਾਰ ਨੇ ਉਸ ਦੇ ਨਾਲ ਸੁਲ੍ਹਾ ਵੀ ਕਰ ਲਈ । ਮੰਗਲਵਾਰ ਨੂੰ ਪਰਵਾਰਕ ਸਮਾਰੋਹ ਵਿਚ ਹਿੱਸਾ ਲੈਣ ਪੁੱਜੀ ਔਰਤ ਨੂੰ ਉਸ ਦੇ ਭਤੀਜੇ ਨੇ ਗੋਲੀ ਮਾਰ ਦਿੱਤੀ। ਔਰਤ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੁੰਡਾ ਅਤੇ ਉਸ ਦਾ ਪਰਵਾਰ ਫਰਾਰ ਹੋ ਗਿਆ। ਮੁੰਡੇ ਦੇ ਪਿਤਾ ਅਤੇ ਪਰਵਾਰ ਦੇ ਹੋਰ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.