ਵਾਸ਼ਿੰਗਟਨ, 24 ਸਤੰਬਰ, ਹ.ਬ. : ਅਮਰੀਕੀ ਕੰਪਨੀ ਜੌਨਸਨ ਐਂਡ ਜੌਨਸਨ ਨੇ ਕੋਰੋਨਾ ਦੀ ਵੈਕਸੀਨ ਬਣਾਉਣ ਦੀ ਦਿਸ਼ਾ ਵਿਚ ਇੱਕ ਹੋਰ ਉਪਲਬਧੀ ਹਾਸਲ ਕਰ ਲਈ। ਕੰਪਨੀ ਦਾ ਦਾਅਵਾ ਹੈ ਕਿ ਜਿਸ ਵਲੰਟੀਅਰ ਨੂੰ ਟੀਕਾ ਲਾਇਆ ਗਿਆ ਸੀ, ਉਹ ਕਲੀਨਿਕਲ ਟਰਾਇਲ ਦੇ ਆਖਰੀ ਪੜਾਅ ਵਿਚ ਪਹੁੰਚ ਗਿਆ ਹੈ।
ਬੁਧਵਾਰ ਨੂੰ ਵਾਈਟ ਹਾਊਸ ਵਿਚ ਪ੍ਰੈਸ   ਕਾਨਫਰੰਸ ਦੌਰਾਨ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੌਨਸਨ ਐਂਡ ਜੌਨਸਨ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਵਲੰਟੀਅਰ ਟੀਕੇ ਦੇ ਕਲੀਨਿਕਲ ਟਰਾਇਲ ਦੇ ਆਖਰੀ ਪੜਾਅ ਵਿਚ ਪਹੁੰਚ ਗਿਆ ਹੈ। Îਇਹ ਅਮਰੀਕਾ ਵਿਚ ਚੌਥਾ ਵਲੰਟੀਅਰ ਹੈ ਜੋ  ਆਖਰੀ ਪੜਾਅ ਦੇ ਟਰਾਇਲ ਵਿਚ ਪਹੁੰਚਿਆ ਹੈ। ਟਰੰਪ ਨੇ ਅਮਰੀਕਾ ਦੇ ਹੋਰ ਨਾਗਰਿਕਾਂ ਨੂ ੰਅਪੀਲ ਕੀਤੀ ਹੈ ਕਿ ਉਹ ਵੈਕਸੀਨ ਟਰਾਇਲ ਦੇ ਰਜਿਸਟਰੇਸ਼ਨ ਦੇ ਲਈ ਅੱਗੇ ਆਉਣ।
ਇਸ ਦੌਰਾਨ ਉਨ੍ਹਾਂ ਨੇ Îਇਹ ਵੀ ਕਿਹਾ ਕਿ ਅਸੀਂ ਅਮਰੀਕਾ ਦੇ Îਇਤਿਹਾਸ ਵਿਚ ਸਭ ਤੋਂ ਤੇਜ਼ ਆਰਥਿਕ ਸੁਧਾਰਾਂ ਨੂੰ ਅੱਗੇ ਵਧਾਇਆ ਹੈ। ਸਾਡਾ ਦ੍ਰਿਸ਼ਟੀਕੋਣ ਵਿਗਿਆਨ ਦਾ ਸਮਰਥਕ ਹੈ, ਜੋਅ ਬਿਡੋਨ ਦਾ ਦ੍ਰਿਸ਼ਟੀਕੋਣ ਵਿਗਿਆਨ ਵਿਰੋਧੀ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਕੀ ਹੈ, ਹਾਲਾਂਕਿ ਇਸ ਵਿਚੋਂ ਬਹੁਤ ਕੁਝ ਕਾਪੀ ਕੀਤਾ ਗਿਆ ਹੈ ਜੋ ਅਸੀਂ ਕੀਤਾ ਹੈ।
ਰਾਸ਼ਟਰਪੀ ਟਰੰਪ ਨੇ ਕਿਹਾ ਕਿ ਜੋਅ ਬਿਡੇਨ ਨੇ ਚੀਨ ਅਤੇ ਯੂਰਪ ਦੀ ਯਾਤਰਾ 'ਤੇ ਪਾਬੰਦੀ ਅਤੇ ਰਣਨੀਤੀਆਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦੇ ਕੋਲ ਬਸ ਕਦੇ ਨਾ ਖਤਮ ਹੋਣ ਵਾਲਾ ਲੌਕਡਾਊਨ ਹੈ। ਜਦ ਕਿ ਅਸੀਂ ਲੌਕਡਾਊਨ ਨਹੀਂ ਕਰ ਰਹੇ ਹਨ। ਅਸੀਂ ਅਸਲ ਵਿਚ ਉਸ ਦਰ ਨਾਲ ਵਧ ਰਹੇ ਹਨ ਜਿਸ ਨੂੰ ਅਸੀਂ ਪਹਿਲਾਂ ਕਦੇ ਅਨੁਭਵ ਨਹੀਂ ਕੀਤਾ। ਸਾਡੀ ਯੋਜਨਾ ਵਾਇਰਸ ਨੂੰ ਕੁਚਲ ਦੇਵੇਗੀ, ਬਿਡੇਨ ਦੀ ਯੋਜਨਾ ਅਮਰੀਕਾ ਨੂੰ ਕੁਚਲ ਦੇਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.