ਪਟਿਆਲਾ, 24 ਸਤੰਬਰ, ਹ.ਬ. : ਇੱਕ ਵਿਆਹੁਤਾ ਵਿਆਹ ਦੇ 15 ਦਿਨ ਬਾਅਦ ਸੋਨੇ ਚਾਂਦੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ। ਪੁਲਿਸ ਨੂੰ ਗੁਰਚਰਨ ਸਿੰਘ ਨਿਵਾਸੀ ਪਿੰਡ ਅਜਨੋਂਦਾ ਕਲਾਂ ਨੇ ਦੱਸਿਆ ਕਿ ਇੱਕ ਨੌਜਵਾਨ ਨੇ ਰਿਸ਼ਤਾ ਕਰਾਉਣ ਦੀ ਗੱਲ ਕੀਤੀ ਅਤੇ 60 ਹਜ਼ਾਰ ਰੁਪਏ ਮੰਗੇ। ਗੁਰਚਰਨ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਗਗਨਦੀਪ ਕੌਰ ਨਿਵਾਸੀ ਘਨੌਰ ਨਾਲ ਮੇਰਾ ਵਿਆਹ ਕਰਵਾ ਦਿੱਤਾ। ਵਿਆਹ ਦੇ 15 ਦਿਨ ਬਾਅਦ ਗਗਨਦੀਪ ਕੌਰ ਨੇ ਅਪਣੀ ਮਾਂ ਦੀ ਤਬੀਅਤ ਖਰਾਬ ਹੋਣ ਦਾ ਬਹਾਨਾ ਲਾ ਕੇ ਗਹਿਣੇ ਅਤੇ ਪੈਸੇ ਲੈ ਕੇ ਚਲੀ ਗਈ ਤੇ ਧਮਕੀਆਂ ਦੇਣ ਲੱਗੀ।
ਪੀੜਤ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦੀ ਫੋਟੋ ਵਾਇਰਲ ਕੀਤੀ ਤਾਂ ਉਸ ਦੇ ਪਹਿਲੇ ਪਤੀ ਨੇ ਦੱਸਿਆ ਕਿ ਗਗਨਦੀਪ ਕੌਰ  ਦੋ ਵਿਆਹ ਪਹਿਲਾਂ ਵੀ ਕਰ ਚੁੱਕੀ ਹੈ।  ਜਿਸ ਦਾ ਇੱਕ ਕੇਸ ਚਲ ਰਿਹਾ ਹੈ। ਇੰਚਾਰਜ ਅਮ੍ਰਤਵੀਰ ਸਿੰਘ ਨੇ ਦੱਸਿਆ ਕਿ ਗਗਨਦੀਪ ਕੌਰ Îਨਿਵਾਸੀ ਘਨੌਰ, ਸੋਨੀਆ, ਪਰਮਜੀਤ ਸਿੰਘ ਨਿਵਾਸੀ ਅਮਰਜੀਤ ਐਨਕਲੇਵ ਰਾਜਪੁਰਾ, ਅਮਰਜੀਤ ਕੌਰ ਨਿਵਾਸੀ ਪ੍ਰਤਾਪ ਨਗਰ, ਰਾਣੀ ਨਿਵਾਸੀ ਸਿਊਣਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਨੇ ਦੱਸਿਆ ਕਿ ਪਹਿਲਾਂ ਦੱਸਿਆ ਕਿ ਇਹ ਲੁਟੇਰੇ ਹਨ ਜਿਨ੍ਹਾਂ ਦੀ 10-12 ਲੋਕਾਂ ਦੀ ਟੀਮ ਹੈ ਅਤੇ Îਇਹ ਲੋਕ ਇਸੇ ਤਰ੍ਹਾਂ ਵਿਆਹ ਕਰਵਾਉਣ ਤੋਂ ਬਾਅਦ ਇਸੇ ਤਰ੍ਹਾਂ ਠੱਗੀ ਕਰਦੇ ਹਨ। ਗਗਨਦੀਪ ਦਾ ਅਸਲੀ ਨਾਂ ਸੁਲੇਖਾ ਰਾਣੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.