ਬਗ਼ੈਰ ਲੱਛਣਾਂ ਵਾਲੇ ਲੋਕ ਕਰਵਾ ਸਕਣਗੇ ਟੈਸਟ

ਟੋਰਾਂਟੋ, 24 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਵਿਚ ਕੋਰੋਨਾ ਵਾਇਰਸ ਟੈਸਟਿੰਗ ਦੀ ਰਫ਼ਤਾਰ ਤੇਜ਼ ਕਰਨ ਦੇ ਮਕਸਦ ਤਹਿਤ ਚੋਣਵੀਆਂ ਫ਼ਾਰਮੇਸੀਆਂ ਨੂੰ ਟੈਸਟ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ ਅਤੇ ਸ਼ੁੱਕਰਵਾਰ ਤੋਂ ਇਥੇ ਟੈਸਟ ਸ਼ੁਰੂ ਹੋ ਜਾਣਗੇ। ਪ੍ਰੀਮੀਅਰ ਡਗ ਫ਼ੋਰਡ ਨੇ ਦੱਸਿਆ ਕਿ ਬਗ਼ੈਰ ਲੱਛਣਾਂ ਵਾਲੇ ਲੋਕ ਅਪੁਆਇੰਟਮੈਂਟ ਰਾਹੀਂ 60 ਤੈਅਸ਼ੁਦਾ ਫ਼ਾਰਮੇਸੀਆਂ ਵਿਚ ਆਪਣੇ ਟੈਸਟ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਹੋਰ ਫ਼ਾਰਮੇਸੀਆਂ ਵਿਚ ਟੈਸਟਿੰਗ ਦੀ ਸਹੂਲਤ ਮੁਹੱਈਆ ਕਰਵਾਉਂਦਿਆਂ 150 ਅਸੈਸਮੈਂਟ ਸੈਂਟਰਾਂ ਉਪਰ ਪੈ ਰਿਹਾ ਦਬਾਅ ਘਟਾਉਣ ਦਾ ਯਤਨ ਕੀਤਾ ਜਾਵੇਗਾ ਜਿਥੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਘੰਟਿਆਂਬੱਧੀ ਕਤਾਰਾਂ ਵਿਚ ਖੜ੍ਹਾ ਹੋਣਾ ਪੈਂਦਾ ਹੈ। ਡਗ ਫ਼ੋਰਡ ਨੇ ਆਖਿਆ ਕਿ ਕੌਵਿਡ ਟੈਸਟ ਨੂੰ ਫ਼ਲੂ ਸ਼ੌਟ ਦੀ ਤਰਜ਼ 'ਤੇ ਬਿਲਕੁਲ ਸੁਖਾਲਾ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.