ਖੇਮਕਰਨ, 24 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਪਾਕਿਸਤਾਨ ਦੀ ਸਰਹੱਦ ਤੇ ਤੈਨਾਤ ਬੀ ਐਸ ਐਫ ਦੀ 116 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਤੋਂ ਅੱਗੇ ਇੱਕ ਸਰਚ ਅਪ੍ਰੇਸ਼ਨ ਦੋਰਾਨ ਚਾਰ ਪਲਾਸਟਿਕ ਦੀਆਂ ਕੈਨਾ ਵਿੱਚੋਂ 13 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀ ਐੱਸ ਐੱਫ ਦੀ 116 ਬਟਾਲੀਅਨ ਦੇ ਜਵਾਨਾਂ ਨੇ ਬੀ ਓ ਪੀ ਰੱਤੋਕੇ ਦੇ ਨਜ਼ਦੀਕ ਤਾਰਬੰਦੀ ਤੋਂ ਅੱਗੇ ਇੱਕ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਸੀ। ਜਦੋਂ ਬੀ ਐੱਸ ਐੱਫ ਦੇ ਜਵਾਨ ਪਿਲਰ ਨੰਬਰ 116/16 ਦੇ ਕੋਲ ਪੁੱਜੇ ਤਾਂ ਉੱਥੇ ਚਾਰ ਕੈਨ ਪਲਾਸਟਿਕ ਰੰਗ ਲਾਲ ਮਿਲੇ ਜਦੋਂ ਉਹਨਾਂ ਦੀ ਜਾਂਚ ਕੀਤੀ ਗਈ ਤਾਂ ਉਹਨਾਂ ਵਿੱਚੋਂ 13 ਕਿੱਲੋ ਹੈਰੋਇਨ ਬਰਾਮਦ ਹੋਈ ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 65 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਸ ਦੀ ਸੂਚਨਾ ਮਿਲਦੇ ਹੀ ਤਰਨਤਾਰਨ ਦੇ ਨਾਰਕੋਟਿਕ ਸੈੱਲ ਦੇ ਕੁੱਝ ਅਧਿਕਾਰੀਆਂ ਵੀ ਮੌਕੇ ਤੇ ਪਹੁੰਚ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.