ਬੀਜਿੰਗ, 28 ਸਤੰਬਰ, ਹ.ਬ. : ਚੀਨ ਦੇ ਦੱਖਣ ਪੱਛਮ ਵਿਚ ਕੋਲ਼ੇ ਦੀ ਖਾਨ ਵਿਚ ਐਤਵਾਰ ਨੂੰ ਕਾਰਬਨ ਮੋਨੋਆਕਸਾਈਡ ਦੇ ਪੱਧਰ ਦੇ ਜ਼ਿਆਦਾ ਵਧ ਜਾਣ ਕਾਰਨ 16 ਕਾਮਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਚੋਂਗਚਿੰਗ ਨਗਰ ਪ੍ਰਸ਼ਾਸਨ ਨੇ ਦੱਸਿਆ ਕਿ ਖਾਨ ਵਿਚ ਕੁਲ 17 ਲੋਕ ਫਸ ਗਏ ਸੀ। ਇਨ੍ਹਾਂ ਵਿਚ ਇੱਕ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਹੋਰ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ਿੰਹੁਆ  ਸਮਾਚਾਰ ਏਜੰਸੀ ਦੀ ਖ਼ਬਰ ਮੁਤਾਬਕ ਬੈਲਟ ਦੇ ਜਲਣ ਕਾਰਨ ਕਾਰਬਨ ਮੋਨੋਆਕਸਾਈਡ ਦਾ ਪੱਧਰ ਜ਼ਿਆਦਾ ਵਧ ਗਿਆ ਸੀ। ਹਾਲਾਂਕਿ ਬੈਲਟ ਕਿਸ ਤਰ੍ਹਾਂ ਦੀ ਸੀ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕੋਲ਼ੇ ਦੀ ਅੰਡਰਗਰਾਊਂਡ ਖਾਨ ਤੋਂ ਕੋਲਾ ਬਾਹਰ ਕੱਢਣ ਦੇ ਲਈ ਰਬੜ ਦੀ ਬੈਲਟ ਦੀ ਵਰਤੋਂ ਹੁੰਦੀ ਹੈ। ਖ਼ਬਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਹਵਾਲੇ ਤੋਂ ਕਿਹਾ ਗਿਆ ਕਿ ਕਿਜਿਆਂਗ ਜ਼ਿਲ੍ਹੇ ਵਿਚ ਸਥਿਤ ਇਹ ਖਾਨ ਸਥਾਨਕ ਊਰਜਾ ਕੰਪਨੀ ਨਾਲ ਸਬੰਧਤ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.