ਯੇਰੇਵਾਨ, 28 ਸਤੰਬਰ, ਹ.ਬ. : ਆਰਮੇਨਿਆ ਅਤ ਅਜ਼ਰਬੈਜਾਨ  ਦੇ ਵਿਚਾਲੇ ਐਤਵਾਰ ਨੂੰ ਵਿਵਾਦਤ ਇਲਾਕੇ ਦੇ ਨਾਗੋਰਨੋ ਕਾਰਬਾਖ ਨੂੰ ਲੈ ਕੇ ਇੱਕ ਵਾਰ ਫੇਰ ਯੁੱਧ ਸ਼ੁਰੂ ਹੋ ਗਿਆ। ਹੁਣ ਤੱਕ ਇਸ ਯੁੱਧ ਵਿਚ ਦੋਵੇਂ ਪਾਸੇ ਦੇ  23 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਜ਼ਿਆਦਾਤਰ ਆਮ ਨਾਗਰਿਕ ਦੱਸੇ ਜਾ  ਰਹੇ ਹਨ। ਹੁਣ ਤੱਕ 100 ਤੋਂ ਜਿਆਦਾ ਲੋਕ ਜ਼ਖਮੀ ਹੋ ਗਏ।
ਇਸ ਦੌਰਾਨ ਤੁਰਕੀ ਨੇ ਯੁੱਧ ਵਿਚ ਅਜ਼ਰਬੈਜਾਨ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ। ਤੁਰਕੀ ਦੇ ਰਾਸ਼ਟਰਪਤੀ ਤੁਰਕੀ ਦੇ ਰਾਸ਼ਟਰਪਤੀ ਰਜਬ ਤਇਬ  ਅਰਦੋਆਨ ਨੇ ਐਤਵਾਰ ਨੂੰ ਟਵੀਟ ਕੀਤਾ। ਮੈਂ ਅਤੇ ਤੁਰਕੀ ਦੇ ਸਾਰੇ ਨਾਗਰਿਕ ਅਜ਼ਰਬੈਜਾਨ ਦੇ ਨਾਲ ਖੜ੍ਹੇ ਹਨ। ਅਜ਼ਰਬੈਜਾਨ 'ਤੇ ਹਮਲਾ ਕਰਕੇ ਆਰਮੇਨਿਆ ਨੇ ਇੱਕ ਵਾਰ ਮੁੜ ਤੋਂ ਸਾਬਤ ਕੀਤਾ ਹੈ ਕਿ ਉਹ ਦੁਨੀਆ ਦੇ ਅਮਨ ਅਤੇ ਸ਼ਾਂਤੀ ਦੇ ਲਈ ਖਤਰਨਾਕ ਹੈ। ਮੈਂ ਆਰਮੇਨਿਆ ਦੇ ਨਾਗਰਿਕਾਂ ਨੂੰ ਕਹਿਣਾ ਚਾਹਾਂਗਾ ਕਿ ਉਹ ਅਪਣੇ ਭਵਿੱਖ ਦੇ ਲਈ ਸਰਕਾਰ ਦਾ ਵਿਰੋਧ ਕਰਨ। ਆਰਮੇਨਿਆ ਦੀ ਸਰਕਾਰ ਆਪ ਨੂੰ ਪਾਲਤੂ ਬਣਾ ਰਹੀ ਹੈ।
ਨਗੋਰਨੀ-ਕਰਬਾਖ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜ਼ਰਬੈਜਾਨ ਵਲੋਂ ਦਾਗੇ ਗਏ ਗੋਲੇ ਰਾਜਧਾਨੀ ਸਟੈਪਨਾਕਰਟ ਅਤੇ ਮਾਰਟਾਕਰਟ ਤੇ ਮਾਰਟੁਨੀ ਕਸਬਿਆਂ ਵਿਚ ਡਿੱਗੇ। ਆਰਮੇਨਿਆਈ ਰੱਖਿਆ ਮੰਤਰਾਲੇ ਦੇ ਬੁਲਾਰੇ ਆਰਟਸਰਨ ਹੋਵਹਾਨਿਸਿਅਨ ਨੇ ਕਿਹਾ ਕਿ ਅਜ਼ਰਬੈਜਾਨ ਵਲੋਂ ਦਾਗੇ ਗੋਲੇ ਰਾਜਧਾਨੀ ਸਟੈਪਨਾਰਕਾਰਟ ਅਤੇ ਮਾਰਟਾਕਰਟ ਤੇ ਮਾਰਟੁਨੀ ਕਸਬਿਆਂ ਵਿਚ ਡਿੱਗੇ।
ਆਰਮੇਨਿਆਈ ਰੱਖਿਆ ਮੰਤਰਾਲੇ ਦੇ ਬੁਲਾਰੇ ਆਰਟਸਰਨ ਨੇ ਕਿਹਾ ਕਿ ਅਜ਼ਰਬੈਜਾਨ ਵਲੋਂ ਦਾਗੇ ਗੋਲੇ ਆਰਮੀਨਿਆ ਦੀ ਸਰਹੱਦ ਵਿਚ ਵਰਡਨਿਸ ਕਸਬੇ ਦੇ ਕੋਲ ਡਿੱਗੇ। ਆਰਮੇਨਿਆਈ ਰੱÎਖਿਆ ਮੰਤਰਾਲੇ ਦੇ ਇੱਕ ਹੋਰ ਬੁਲਾਰੇ ਸੁਸ਼ਾਨ ਨੇ ਦਾਅਵਾ ਕੀਤਾ ਕਿ ਆਰਮੇਨਿਅੀ ਦੀ ਸੈਨਾ ਨੇ ਅਜ਼ਰਬੈਜਾਨ ਦੇ ਦੋ ਹੈਲੀਕਾਪਟਰਾਂ ਨੂੰ ਡੇਗਿਆ ਅਤੇ ਤਿੰਨ ਟੈਂਕਾਂ ਨੂੰ Îਨਿਸ਼ਾਨਾ ਬਣਾਇਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.