ਪੈਰਿਸ, 28 ਸਤੰਬਰ, ਹ.ਬ. : ਫਰਾਂਸ ਨੇ ਭਾਰਤ ਨੂੰ ਪੰਜ ਹੋਰ ਰਾਫ਼ੇਲ ਜੰਗੀ ਜਹਾਜ਼ ਸੌਂਪ ਦਿੱਤੇ ਹਨ। ਮੰਨਿਆ ਜਾ ਰਿਹਾ ਕਿ ਅਕਤੂਬਰ ਵਿਚ ਦੂਜੇ ਬੈਚ ਦੇ ਇਹ ਪੰਜ ਰਾਫ਼ੇਲ ਜਹਾਜ਼ ਭਾਰਤ ਪੁੱਜਣਗੇ। ਇਨ੍ਹਾਂ ਪੱਛਮੀ ਬੰਗਾਲ ਵਿਚ ਕਲਈਕੁੰਡਾ ਏਅਰਫੋਰਸ ਸਟੇਸ਼ਨ 'ਤੇ ਤੈਨਾਤ ਕੀਤਾ ਜਾਵੇਗਾ। ਜੋ ਚੀਨ ਨਾਲ ਲੱਗਦੀ ਸਰਹੱਦ ਦੀ ਰਖਵਾਲੀ ਕਰਨਗੇ।
ਰਾਫ਼ੇਲ ਦੇ ਪਹਿਲੇ ਬੈਚ ਵਿਚ ਸ਼ਾਮਲ ਪੰਜ ਜਹਾਜ਼ਾਂ ਨੂੰ 10 ਸਤੰਬਰ ਨੂੰ ਇੱਕ ਰਸਮੀ ਪ੍ਰੋਗਰਾਮ ਦੌਰਾਨ ਭਾਰਤੀ ਹਾਈ ਫੌਜ ਵਿਚ ਸ਼ਾਮਲ ਕੀਤਾ ਗਿਆ ਸੀ। ਰਾਫ਼ੇਲ ਦੀ ਤੈਨਾਤੀ ਅੰਬਾਲਾ ਏਅਰਫੋਰਸ ਸਟੇਸ਼ਨ 'ਤੇ ਕੀਤੀ ਗਈ ਹੈ। ਰਾਫ਼ੇਲ ਨੂੰ ਅਫ਼ਗਾਨਿਸਤਾਨ, ਲੀਬੀਆ, ਮਾਲੀ ਅਤੇ ਇਰਾਕ ਵਿਚ ਇਸਤੇਮਾਲ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਸ ਨੂੰ ਭਾਰਤ  ਵੀ ਇਸਤੇਮਾਲ ਕਰੇਗਾ।  4.5 ਚੌਥੀ ਪੀੜ੍ਹੀ ਦੇ ਫਾਈਟਰ ਜੈਟ ਰਾਫ਼ੇਲ ਆਰਬੀ 001 ਤੋਂ 005 ਸੀਰੀਜ਼ ਦੇ ਹੋਣਗੇ।
ਸਕਵਾਡਰਨ ਨੂੰ ਜ਼ਿੰਦਾ ਕੀਤਾ ਗਿਆ ਹੈ। ਜਿਸ ਨੂੰ ਏਅਰਫੋਰਸ ਨੇ ਸਮਾਪਤ ਕਰ ਦਿੱਤਾ ਸੀ। ਇਸ ਸਕਵਾਡਰਨ ਦਾ ਨਾਂ ਹੈ 17 ਗੋਲਡਨ ਐਰੋ। ਪਿਛਲੇ ਸਾਲ ਹਵਾਈ ਫੌਜ ਦੇ ਸਾਬਕਾ ਪ੍ਰਧਾਨ ਬੀਐਸ ਧਨੋਆ ਨੇ ਇਸ ਨੂੰ ਜ਼ਿੰਦਾ ਕੀਤਾ ਸੀ। ਹੁਣ ਇਹੀ ਸਕਵਾਡਰਨ ਅੰਬਾਲਾ ਵਿਚ ਰਾਫ਼ੇਲ ਦੀ ਕਮਾਨ ਸੰਭਾਲ ਰਹੀ ਹੈ। ਉਂਜ ਤਾਂ ਇਸ ਸਕਵਾਡਰਨ ਦਾ ਗਠਨ 1 ਅਕਤੂਬਰ 1951 ਨੂੰ ਕੀਤਾ ਗਿਆ ਸੀ। ਲੇਕਿਨ ਮਿਗ 21 ਜਹਾਜ਼ਾਂ ਦੇ ਬੇੜੇ ਤੋਂ ਬਾਹਰ ਹੋਣ ਦੇ ਲਾਲ ਨਾਲ ਸਾਲ 2016 ਵਿਚ ਇਸ ਸਕਵਾਡਰਨ ਨੂੰ ਵੀ ਸਮਾਪਤ ਕਰ ਦਿੱਤਾ ਗਿਆ ਸੀ। ਹੁਣ ਇਸ ਸਕਵਾਡਰਨ ਨੂੰ ਸਭ ਤੋਂ ਖਤਰਨਾਕ ਲੜਾਕੂ ਜਹਾਜ਼ ਰਾਫ਼ੇਲ ਦੇ ਲਈ ਫੇਰ ਤੋਂ ਵਜੂਦ ਵਿਚ ਲਿਆਇਆ ਗਿਆ ਹੈ। ਰਾਫ਼ੇਲ ਏਅਰਕਰਾਟ ਸਰਹੱਦ ਪਾਰ ਕੀਤੇ ਬਗੈਰ ਦੁਸ਼ਮਨ ਦੇ ਟਿਕਾਣਿਆਂ ਨੂੰ ਤਬਾਹ ਕਰਨ ਦੀ ਸਮਰਥਾ ਰਖਦਾ ਹੈ। ਬਿਨਾਂ ਏਅਰ ਸਪੇਸ ਬਾਰਡਰ ਕਰਾਸ ਕੀਤੇ ਰਾਫ਼ੇਲ ਪਾਕਿਸਤਾਨ ਅਤੇ ਚੀਨ ਦੇ ਅੰਦਰ 600 ਕਿਲੋਮੀਟਰ ਤੱਕ ਦੇ ਟਾਰਗੈਟ ਨੂੰ ਪੂਰੀ ਤਰ੍ਹਾਂ  ਪ੍ਰਭਾਵਤ ਕਰਨ ਦੀ ਸਮਰਥਾ ਰਖਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.