ਕਰਾਚੀ, 28 ਸਤੰਬਰ, ਹ.ਬ. : ਪਾਕਿਸਤਾਨ ਦੇ ਕਰਾਚੀ ਵਿਚ ਬੱਸ ਨੂੰ ਅੱਗ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਬਸ ਹੈਦਰਾਬਾਦ ਤੋਂ ਕਰਾਚੀ ਜਾ ਰਹੀ ਸੀ। ਇਸੇ ਦੌਰਾਨ ਰਸਤੇ ਵਿਚ ਬਸ ਨੂੰ ਅੱਗ ਲੱਗ ਗਈ। ਆਈਜੀ ਮੋਟਰਵੇ ਪੁਲਿਸ ਡਾ. ਆਫਤਾਬ ਪਠਾਨ ਨੇ ਦੱਸਿਆ ਕਿ ਬਸ ਵਿਚ ਕੁਲ 22 ਲੋਕ ਸਵਾਰ ਸਨ। ਅੱਗ ਲੱਗਣ ਤੋਂ ਬਾਅਦ ਬਸ ਪਲਟ ਗਈ। ਇਸੇ ਕਾਰਨ ਸਾਰੇ ਯਾਤਰੀ ਬਸ ਵਿਚ ਫਸ ਗਏ। ਕੁਝ ਲੋਕ ਅਪਣੀ ਜਾਨ ਬਚਾਉਣ ਵਿਚ ਸਫਲ ਰਹੇ ਲੇਕਿਨ ਉਨ੍ਹਾਂ ਵੀ ਗੰਭੀਰ ਸੱਟਾਂ ਲੱਗੀਆ। ਉਨ੍ਹਾਂ ਹਸਪਤਾਲ ਭਰਤੀ ਕਰਾਇਆ ਗਿਆ।  ਪਠਾਨ ਨੇ ਦੱਸਿਆ ਕਿ ਬਸ ਹੈਦਰਾਬਾਦ ਤੋਂ 60 ਕਿਲੋਮੀਟਰ ਦੂਰ ਪਹੁੰਚੀ ਸੀ, ਇਸੇ ਦੌਰਾਨ ਉਸ ਦੇ ਨਾਲ ਹਾਦਸਾ ਹੋ ਗਿਆ। ਵਾਹਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਸੂਚਨਾ ਮਿਲਦੇ ਹੀ ਮੌਕੇ 'ਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਨਿਊ ਕਰਾਚੀ ਇਲਾਕੇ ਵਿਚ ਇੱਕ ਚਲਦੀ ਵੈਨ ਵਿਚ ਅੱਗ  ਲੱਗੀ ਸੀ ਜਿਸ ਵਿਚ ਇੱਕੋ ਪਰਵਾਰ ਦੇ 6 ਲੋਕਾਂ ਦੀ ਮੌਤ ਹੋ ਞਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.