ਮੋਗਾ, 28 ਸਤੰਬਰ, ਹ.ਬ. : ਮੋਗਾ ਵਿਚ ਇੱਕ ਨੌਜਵਾਨ ਨੂੰ ਉਸ ਦੇ ਹੀ ਪੁਰਾਣੇ ਦੋਸਤਾਂ ਨੇ ਗੱਡੀ ਨਾਲ ਦਰੜ ਦਿੱਤਾ। ਹੱਤਿਆ ਦਾ ਕਾਰਨ 8 ਮਹੀਨੇ ਪਹਿਲਾਂ ਇੱਕ ਨਰਸ ਦੇ ਨਾਲ ਬਣੇ ਪ੍ਰੇਮ ਸਬੰਧਾਂ ਨੂੰ ਮੰਨਿਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਦੋਸਤੀ, ਦੁਸ਼ਮਨੀ ਵਿਚ ਬਦਲ ਗਈ। ਇਸ ਘਟਨਾ ਤੋਂ ਬਾਅਦ ਦੋ ਪਰਵਾਰ ਉਜੜ ਗਏ ਕਿਉਂਕਿ ਮ੍ਰਿਤਕ ਨੌਜਵਾਨ ਦਾ  ਦਸ ਦਿਨ ਪਹਿਲਾਂ ਵਿਆਹ ਹੋਇਆ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤੀ ਹੈ। ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।  ਕਸਬਾ ਕੋਟ ਈਸੇ ਖਾਂ ਦੇ ਧਰਮਕੋਟ ਰੋਡ ਨਿਵਾਸੀ ਸਰਦੂਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ 29 ਸਾਲਾ ਬੇਟਾ ਬਲਜੀਤ ਸਿੰਘ ਰਾਜ ਮਿਸਤਰੀ ਸੀ। ਸ਼ਨਿੱਚਰਵਾਰ ਸ਼ਾਮ ਨੂੰ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੀਰ ਮੁਹੰਮਦ ਵਿਚ ਮਕਾਨ 'ਤੇ ਕੰਮ ਤੋਂ ਛੁੱਟੀ ਕਰਕੇ ਬਾਈਕ 'ਤੇ ਘਰ ਆ ਰਿਹਾ ਸੀ। ਕਰੀਬ ਸਾਢੇ 7 ਵਜੇ ਰਸਤੇ ਵਿਚ ਪਿੰਡ ਨਿਹਾਲਗੜ੍ਹ ਵਿਚ ਢਾਬੇ ਦੇ ਨੇੜੇ ਇੱਕ ਤੇਜ਼ ਰਫਤਾਰ ਗੱਡੀ ਨੇ ਬਾਈਕ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਉਸ ਦੀ ਮੋਤ ਹੋ ਗਈ। ਇਸ ਮਾਮਲੇ ਵਿਚ ਡੀਐਸਪੀ ਤੋਂ ਲੈ ਕੇ ਦੋ ਵਾਰ ਐਸਐਸਪੀ ਤੋਂ ਮੰਗ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ। ਹੁਣ ਦੂਜੇ ਬੇਟੇ ਬਲਜੀਤ ਸਿੰਘ ਨੂੰ ਵੀ ਉਨ੍ਹਾਂ ਮੁਲਜ਼ਮਾਂ ਨੇ ਖੋਹ ਲਿਆ। ਉਧਰ ਬਲਜਚੀਤ ਸਿੰਘ ਦਾ 18 ਸਤੰਬਰ ਨੂੰ ਹੀ ਨੂਰਮਹਿਲ ਨਿਵਾਸੀ ਹਰਪ੍ਰੀਤ ਕੌਰ ਦੇ ਨਾਲ ਵਿਆਹ ਹੋਇਆ ਸੀ। ਅਜੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਪਿਆ ਸੀ। ਇਸ ਤੋਂ ਪਹਿਲਾਂ ਹੀ ਪਤੀ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਬੇਹੋਸ਼ ਹੋ ਗਈ।  ਘਰ ਵਿਚ ਚੀਕ ਚਿਹਾੜੇ ਤੋਂ ਇਲਾਵਾ ਕੁੱਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇਣ 'ਤੇ ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਕਸਬੇ ਦੇ ਹਰਸ਼ਦੀਪ ਸਿੰਘ ਅਤੇ ਵਿਕਰਮ ਸ਼ਰਮਾ ਦੇ ਖ਼ਿਲਾਫ਼ ਗੈਰ ਇਰਾਦਤਨ ਹੱÎਤਿਆ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  ਹਾਲਾਂਕਿ ਬਲਜੀਤ ਦੇ ਵੱਡੇ ਭਰਾ ਕੁਲਦੀਪ ਦੀ ਮੌਤ ਦੇ ਮਾਮਲੇ ਵਿਚ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ 8 ਮਹੀਨੇ ਪਹਿਲਾਂ ਕੁਲਦੀਪ ਨੇ ਅਪਣੀ ਮਰਜੀ ਨਾਲ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.