ਜਗਮੀਤ ਸਿੰਘ ਸਣੇ ਕਈ ਸਿਆਸਤਦਾਨਾਂ ਨੂੰ ਕੀਤਾ ਜਾ ਰਿਹਾ ਸੀ ਪ੍ਰੇਸ਼ਾਨ

ਔਟਾਵਾ, 28 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਐਨਡੀਪੀ ਲੀਡਰ ਜਗਮੀਤ ਸਿੰਘ ਸਣੇ ਕਈ ਸਿਆਸਤਦਾਨਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਰਿਪੋਰਟਾਂ ਮਿਲਣ ਮਗਰੋਂ ਕੈਨੇਡਾ ਦੀ ਸੰਸਦ ਭਾਵ ਪਾਰਲੀਮੈਂਟ ਹਿੱਲ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਸੰਸਦ ਦੀ ਸੁਰੱਖਿਆ 'ਚ ਤੈਨਾਤ ਪਾਰਲੀਮੈਂਟਰੀ ਪ੍ਰੋਟੈਕਟਿਵ ਸਰਵਿਸ ਨੇ ਦੱਸਿਆ ਕਿ ਕਈ ਲੋਕਾਂ ਵੱਲੋਂ ਸਿਆਸਤਦਾਨਾਂ ਅਤੇ ਹੋਰਨਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਰਿਪੋਰਟਾਂ ਮਿਲਣ ਮਗਰੋਂ ਉਨ•ਾਂ ਨੇ ਸੰਸਦ 'ਚ ਆਪਣੀ ਮੌਜੂਦਗੀ ਵਧਾ ਦਿੱਤੀ ਹੈ।
ਉਨ•ਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਹੈ, ਜਿਸ ਵਿੱਚ ਇੱਕ ਵਿਅਕਤੀ ਸੰਸਦ ਦੇ ਬਾਹਰ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਪ੍ਰੇਸ਼ਾਨ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਪਹਿਲਾਂ ਉਹ ਵਿਅਕਤੀ ਜਗਮੀਤ ਸਿੰਘ ਨੂੰ ਕਹਿੰਦਾ ਹੈ ਕਿ ਕੀ ਐਨਡੀਪੀ ਲੀਡਰ ਨੂੰ ਗ੍ਰਿਫ਼ਤਾਰ ਹੋਣਾ ਚਾਹੀਦਾ ਹੈ। ਇਸ ਮਗਰੋਂ ਉਹ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਜਦੋਂ ਉਸ ਦੀ ਅਤੇ ਜਗਮੀਤ ਸਿੰਘ ਦੀ ਅਗਲੀ ਵਾਰ ਮੁਲਾਕਾਤ ਹੋਵੇਗੀ ਤਾਂ ਉਹ ਦੋਵੇਂ ਡਾਂਸ ਕਰਨਗੇ।
ਐਨਡੀਪੀ ਦੇ ਕਮਿਊਨੀਕੇਸ਼ਨ ਡਾਇਰੈਕਟਰ ਜੌਰਜ ਸਾਊਲ ਨੇ ਕਿਹਾ ਕਿ ਉਨ•ਾਂ ਨੇ ਜਗਮੀਤ ਸਿੰਘ ਨਾਲ ਵਾਪਰੀ ਘਟਨਾ ਬਾਰੇ ਪਾਰਲੀਮੈਂਟਰੀ ਪ੍ਰੋਟੈਕਟਿਵ ਸਰਵਿਸ ਨੂੰ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਹੈ।
ਦੱਸ ਦੇਈਏ ਕਿ ਪ੍ਰੋਟੈਕਟਿਵ ਸਰਵਿਸ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਘੇਰੇ 'ਚ ਆਉਂਦੀ ਹੈ ਅਤੇ ਇਹ ਸੰਸਦ ਤੇ ਇਸ ਦੇ ਆਲੇ-ਦੁਆਲੇ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ। ਇਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ•ਾਂ ਨੂੰ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਕਿਸੇ ਵਿਅਕਤੀ ਵੱਲੋਂ ਪ੍ਰੇਸ਼ਾਨ ਕਰਨ ਸਬੰਧੀ ਜਾਣਕਾਰੀ ਮਿਲ ਗਈ ਹੈ। ਇਸ ਦੇ ਲਈ ਉਹ ਆਪਣੇ ਸੁਰੱਖਿਆ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਉਨ•ਾਂ ਨੇ ਕਿਹਾ ਕਿ ਇਸ ਘਟਨਾ ਤੋਂ ਇਲਾਵਾ ਹਾਲ ਹੀ 'ਚ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਇਨ•ਾਂ ਸਾਰੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੰਸਦੀ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.