ਅਟਲ ਟਨਲ : ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਚਾਲਕ

ਰੋਹਤਾਂਗ, 7 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ•ੇ ਵਿੱਚ ਬਣੀ 9.02 ਕਿਲੋਮੀਟਰ ਲੰਬੀ ਸੁਰੰਗ 'ਅਟਲ ਟਨਲ' ਵਿੱਚ ਉਦਘਾਟਨ ਤੋਂ ਬਾਅਦ ਹਾਦਸਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਦੁਨੀਆ ਦੀ ਸਭ ਤੋਂ ਲੰਬੀ ਇਸ ਸੁਰੰਗ ਵਿੱਚ ਉਦਘਾਟਨ ਮਗਰੋਂ 24 ਘੰਟਿਆਂ ਵਿੱਚ ਹੀ ਤਿੰਨ ਹਾਦਸੇ ਵਾਪਰ ਗਏ। ਦੁਨੀਆ ਦੀ ਸਭ ਤੋਂ ਲੰਬੀ ਸੁਰੰਗ 'ਅਟਲ ਟਨਲ' ਨੂੰ ਵੇਖਣ ਲਈ ਵੱਡੀ ਗਿਣਤੀ 'ਚ ਸੈਲਾਨੀ ਪਹੁੰਚ ਰਹੇ ਹਨ, ਪਰ ਉਨ•ਾਂ ਵੱਲੋਂ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਅਕਤੂਬਰ ਨੂੰ ਰੋਹਤਾਂਗ ਪਾਸ ਦੇ ਹੇਠ ਬਣੀ ਸੁਰੰਗ 'ਅਟਲ ਟਨਲ' ਦਾ ਉਦਘਾਟਨ ਕੀਤਾ ਸੀ, ਪਰ ਉਸ ਦੇ ਅਗਲੇ ਦਿਨ ਹੀ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ, ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਸੈਲਫ਼ੀ ਲੈਣ ਦੇ ਚੱਕਰ 'ਚ ਤਿੰਨ ਹਾਦਸੇ ਵਾਪਰੇ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਇੱਕ ਦਹਾਕੇ 'ਚ ਸਖ਼ਤ ਮਿਹਨਤ ਨਾਲ 10 ਹਜ਼ਾਰ ਫੁੱਟ ਦੀ ਉਚਾਈ 'ਤੇ ਇਹ ਸੁਰੰਗ ਬਣਾਈ ਹੈ। ਉਸ ਨੇ ਸਥਾਨਕ ਅਧਿਕਾਰੀਆਂ ਨੂੰ ਸੁਰੰਗ ਵਿੱਚ ਮੋਟਰ ਚਾਲਕਾਂ ਦੀ ਨਿਗਰਾਨੀ ਲਈ ਪੁਲਿਸ ਤੈਨਾਤ ਨਾ ਕਰਨ ਦਾ ਦੋਸ਼ੀ ਠਹਿਰਾਇਆ ਹੈ। ਹਾਲਾਂਕਿ ਬੀਆਰਓ ਵੱਲੋਂ ਇਤਰਾਜ਼ ਜ਼ਾਹਰ ਕਰਨ ਮਗਰੋਂ ਸੂਬਾ ਸਰਕਾਰ ਨੇ ਪੁਲਿਸ ਦੇ ਜਵਾਨ ਸੁਰੰਗ 'ਚ ਤੈਨਾਤ ਕਰ ਦਿੱਤੇ।
ਬੀਆਰਓ ਦੇ ਚੀਫ਼ ਇੰਜੀਨੀਅਰ ਬ੍ਰਿਗੇਡੀਅਰ ਕੇ.ਪੀ. ਪੁਰਸ਼ੋਤਮ ਨੇ ਦੱਸਿਆ ਕਿ ਸੁਰੰਗ 'ਚ ਪੁਲਿਸ ਟੀਮ ਤੈਨਾਤ ਕਰਨ ਸਬੰਧੀ ਉਨ•ਾਂ ਨੇ 3 ਜੁਲਾਈ ਨੂੰ ਮੁੱਖ ਮੰਤਰੀ ਦਫ਼ਤਰ ਅਤੇ 3 ਅਕਤੂਬਰ ਨੂੰ ਸਥਾਨਕ ਪ੍ਰਸ਼ਾਸਨ ਨੂੰ ਇੱਕ-ਇੱਕ ਪੱਤਰ ਭੇਜ ਦਿੱਤਾ ਸੀ। ਇਸ ਤੋਂ ਇਲਾਵਾ ਸਿਵਲ ਅਧਿਕਾਰੀਆਂ ਨੂੰ ਸੁਰੰਗ ਵਿੱਚ ਫਾÎਿÂਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਤੈਨਾਤੀ ਦੀ ਗੱਲ ਵੀ ਕੀਤੀ ਗਈ ਸੀ। ਬੀਆਰਓ ਨੇ ਕਿਹਾ ਕਿ ਇਸ ਦੇ ਬਾਵਜੂਦ ਸੁਰੰਗ ਵਿੱਚ ਕੋਈ ਟੀਮ ਤੈਨਾਤ ਨਹੀਂ ਕੀਤੀ ਗਈ। ਸੈਲਾਨੀ ਅਤੇ ਵਾਹਨ ਚਾਲਕ ਸੁਰੰਗ 'ਚ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਸੀਸੀਟੀਵੀ ਤੋਂ ਪਤਾ ਲਗਦਾ ਹੈ ਕਿ ਵਾਹਨ ਚਾਲਕਾਂ ਨੇ ਸੈਲਫ਼ੀ ਲੈਣ ਲਈ ਸੁਰੰਗ ਦੇ ਅੰਦਰ ਆਪਣੀਆਂ ਗੱਡੀਆਂ ਨੂੰ ਰੋਕ ਦਿੱਤਾ, ਜਦਕਿ ਸੁਰੰਗ ਦੇ ਅੰਦਰ ਕੋਈ ਵੀ ਗੱਡੀ ਖੜ•ੀ ਕਰਨ ਦੀ ਆਗਿਆ ਨਹੀਂ ਹੈ। ਉਨ•ਾਂ ਨੇ ਦੱਸਿਆ ਕਿ ਸੁਰੰਗ ਨੂੰ ਡਬਲ ਲੇਨ ਕੀਤੇ ਜਾਣ ਦੇ ਬਾਵਜੂਦ ਓਵਰਟੇਕ ਕਰਨ ਦੀ ਮਨਜ਼ੂਰੀ ਵੀ ਨਹੀਂ ਦਿੱਤੀ ਗਈ ਹੈ, ਪਰ ਵਾਹਨ ਚਾਲਕ ਸ਼ਰੇ•ਆਮ ਇਨ•ਾਂ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਦੇ ਚਲਦਿਆਂ ਉੱਥੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.