ਕਿਹਾ : ਮੇਰੀ ਸਰਕਾਰ ਡੇਗਣ ਦਾ ਕੀਤਾ ਯਤਨ

ਹੈਦਰਾਬਾਦ, 11 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਆਂਧਰਾ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਦੇ ਇੱਕ ਜੱਜ ਅਤੇ ਰਾਜ ਹਾਈ ਕਮਿਸ਼ਨ 'ਤੇ ਵਾਈਐਸ ਜਗਨ ਮੋਹਨ ਰੈਡੀਦੀ ਅਗਵਾਈ ਵਾਲੀ ਵਾਈਆਸਐਰ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਅਤੇ ਡੇਗਣ ਦਾ ਯਤਨ ਕਰਨ ਦਾ ਦੋਸ਼ ਲਾਇਆ ਹੈ। ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਤੇਲੁਗੁ ਦੇਸ਼ਮ ਪਾਰਟੀ (ਟੀਡੀਪੀ) ਦੇ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਦੇ ਨਿਰਦੇਸ਼ 'ਤੇ ਹੋ ਰਿਹਾ ਹੈ। ਰਾਜ ਸਰਕਾਰ ਨੇ ਇਹ ਗੰਭੀਰ ਦੋਸ਼ ਹੈਦਰਾਬਾਦ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਲਾਏ। ਸੂਬਾ ਸਰਕਾਰ ਨੇ ਇਸ ਨੂੰ ਲੈ ਕੇ ਇੱਕ ਬਿਆਨ ਵੀ ਜਾਰੀ ਕੀਤਾ ਹੈ। ਰੈਡੀ ਵੱਲੋਂ ਭਾਰਤ ਦੇ ਮੁੱਖ ਜੱਜ (ਸੀਜੇਆਈ) ਐਸਏ ਬੋਬੜੇ ਨੂੰ ਇੱਕ ਚਿੱਠੀ ਲਿਖੀ ਗਈ ਹੈ, ਜਿਸ 'ਚ ਮੁੱਖ ਮੰਤਰੀ ਨੇ ਇੱਕ ਜੱਜ ਦੀ ਨਾਇਡੂ ਨਾਲ ਨੇੜਤਾ ਨੂੰ ਲੈ ਕੇ ਆਪਣੇ ਦੋਸ਼ਾਂ ਬਾਰੇ ਵਿਸਥਾਰਪੂਰਵਕ 'ਤੇ ਦੱਸਿਆ ਹੈ। ਇਸ ਤੋਂ ਇਲਾਵਾ ਉਨ•ਾਂ ਦੀ ਸਰਕਾਰ ਦੇ ਫ਼ੈਸਲਿਆਂ ਦੇ ਨਾਲ-ਨਾਲ ਨਿਆਇਕ ਅਧਿਕਾਰੀਆਂ ਅਤੇ ਉਨ•ਾਂ ਦੇ ਰਿਸ਼ਤੇਦਾਰਾਂ ਵਿਰੁੱਧ ਦੋਸ਼ਾਂ ਦੀ ਜਾਂਚ ਵਿਰੁੱਧ ਹਾਈ ਕੋਰਟ ਵੱਲੋਂ ਅਪਣਾਏ ਗਏ ਪ੍ਰਤੀਕੂਲ ਰੁਖ ਬਾਰੇ ਵੀ ਦੱਸਿਆ ਗਿਆ ਹੈ।
ਇਹ ਪਹਿਲੀ ਵਾਰ ਹੈ ਜਦੋਂ ਜਗਨ ਸਰਕਾਰ ਨੇ ਨਿਆਂਪਾਲਿਕਾ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ, ਹਾਲਾਂਕਿ ਉਨ•ਾਂ ਦੀ ਪਾਰਟੀ ਦੇ ਨੇਤਾ ਅਤੇ ਮੰਤਰੀ ਸਰਕਾਰ ਦੇ ਵੱਖ-ਵੱਖ ਫ਼ੈਸਲਿਆਂ ਨੂੰ ਰੋਕਣ ਲਈ ਹਾਈਕੋਰਟ ਦੇ ਜੱਜਾਂ ਵਿਰੁੱਧ ਬਿਆਨ ਦਿੰਦੇ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੁੱਖ ਮੰਤਰੀ ਵੱਲੋਂ ਸੁਪਰੀਮ ਕੋਰਟ ਦੇ ਇੱਕ ਸੀਨੀਅਰ ਜੱਜ 'ਤੇ ਇਸ ਤਰ•ਾਂ ਦੇ ਦੋਸ਼ ਲਾਏ ਗਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.