ਨਵੀਂ ਦਿੱਲੀ, 12 ਅਕਤੂਬਰ, ਹ.ਬ. : ਸਰਦੀਆਂ ਵਿਚ ਸ਼ਹਿਦ ਨੂੰ ਖਾਂਸੀ ਲਈ ਅਸਰਦਾਰ ਮੰਨਿਆ ਜਾਂਦਾ ਹੈ। ਸ਼ਹਿਦ ਵਿਚ ਅਦਰਕ ਤੇ ਤੁਲਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੀਆਂ ਕਈ ਆਯੁਰਵੈਦਿਕ ਚੀਜ਼ਾਂ ਨਾਲ ਸਾਡੇ ਦੇਸ਼ ਵਿਚ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਹੁਣ ਭਾਰਤੀ ਆਯੁਰਵੈਦ ਦਾ ਡੰਕਾ ਦੁਨੀਆ ਵਿਚ ਵੱਜਣ ਲੱਗਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਆਪਣੀ ਖੋਜ ਦੇ ਆਧਾਰ 'ਤੇ ਇਹ ਸਾਬਿਤ ਕੀਤਾ ਹੈ ਕਿ ਜ਼ੁਕਾਮ ਤੇ ਖਾਂਸੀ ਲਈ ਐਂਟੀਬਾਓਟਿਕ ਦਵਾਈਆਂ ਤੋਂ ਕਿਤੇ ਜ਼ਿਆਦਾ ਸ਼ਹਿਦ ਅਸਰਦਾਰ ਹੈ। ਇਨ੍ਹਾਂ ਨੇ ਇੱਥੋਂ ਤਕ ਕਿਹਾ ਕਿ ਜੇ ਸਰਦੀ-ਖਾਂਸੀ ਲਈ ਐਂਟੀਬਾਓਟਿਕ ਖਾਣ ਬਾਰੇ ਸੋਚ ਰਹੇ ਹੋ ਤਾਂ ਇਸ ਵਿਚਾਰ ਨੂੰ ਭੁੱਲ ਜਾਓ, ਇਸ ਦੇ ਬਦਲੇ ਤੁਸੀਂ ਸ਼ਹਿਦ ਲਓ। ਸ਼ਹਿਦ ਐਂਟੀਬਾਓਟਿਕ ਦਵਾਈਆਂ ਤੋਂ ਜ਼ਿਆਦਾ ਅਸਰਦਾਰ ਹੈ। ਹਾਲਾਂਕਿ ਲੰਬੇ ਸਮੇਂ ਤੋਂ ਗਲ਼ੇ ਦੀ ਖਰਾਸ਼, ਖਾਂਸੀ ਜਾਂ ਮਾਮੂਲੀ ਜ਼ੁਕਾਮ ਲਈ ਵੀ ਸ਼ਹਿਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਡਾਕਟਰਾਂ ਨੂੰ ਆਪਣੇ ਮਰੀਜ਼ਾਂ ਤੋਂ ਐਂਟੀਬਾਓਟਿਕ ਦਵਾਈ ਦੇਣ ਦੀ ਬਜ਼ਾਏ ਇਕ ਚਮਚ ਸ਼ਹਿਦ ਲੈਣ ਦੀ ਸਲਾਹ ਦੇਣੀ ਚਾਹੀਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.