ਨਵਦੀਪ ਬੈਂਸ ਨੇ ਦੁਨੀਆ ਭਰ ਦੀਆਂ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀਆਂ ਨੂੰ ਦਿੱਤਾ ਸੱਦਾ

ਔਟਾਵਾ, 12 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਸਰਕਾਰ 'ਫੋਰਡ ਕੈਨੇਡਾ' ਨਾਲ ਮਿਲ ਕੇ ਓਕਵਿੱਲੇ 'ਚ ਇਲੈਕਟ੍ਰਿਕ ਕਾਰਾਂ ਲਈ ਵੱਡਾ ਨਿਵੇਸ਼ ਕਰਨ ਜਾ ਰਹੀ ਹੈ। ਇਸ ਦੇ ਲਈ ਕੈਨੇਡਾ ਦੇ ਖੋਜ, ਵਿਗਿਆਨ ਤੇ ਉਦਯੋਗ ਮੰਤਰੀ ਨਵਦੀਪ ਬੈਂਸ ਨੇ ਦੁਨੀਆ ਭਰ ਦੀਆਂ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀਆਂ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ।  ਨਵਦੀਪ ਬੈਂਸ ਅਤੇ ਉਨ•ਾਂ ਦੇ ਸਟਾਫ਼ ਨੇ ਇਸ ਦੇ ਲਈ ਇੱਕ ਚਿੱਠੀ ਲਿਖਣ ਦੀ ਮੁਹਿੰਮ ਚਲਾਈ ਹੈ, ਜਿਸ ਦੇ ਤਹਿਤ ਉਹ ਵਿਸ਼ਵ ਭਰ ਦੀਆਂ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀਆਂ ਨਾਲ ਸੰਪਰਕ ਕਰ ਰਹੇ ਹਨ। ਇਨ•ਾਂ ਕੰਪਨੀਆਂ ਨੂੰ ਕੈਨੇਡਾ ਆ ਕੇ ਇੱਥੇ ਆਪਣੀਆਂ ਕਾਰਾਂ ਬਣਾਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਪਰ ਕੰਪਨੀਆਂ ਵੱਲੋਂ ਇਹ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਕਿ ਅਜੇ ਉਹ ਇਸ ਤਰ•ਾਂ ਦੇ ਬਾਜ਼ਾਰ ਲਈ ਤਿਆਰ ਨਹੀਂ ਹਨ, ਕਿਉਂਕਿ ਉਹ ਪਹਿਲਾਂ ਹੀ ਇਸ ਤਰ•ਾਂ ਦੇ ਮੌਕੇ ਗੁਆ ਚੁੱਕੀਆਂ ਹਨ।
ਦੂਜੇ ਪਾਸੇ ਆਟੋ ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਲੈਕਟ੍ਰਿਕ ਕਾਰਾਂ ਦਾ ਬਾਜ਼ਾਰ ਵਧਣ-ਫੁੱਲਣ ਦੀ ਸੰਭਾਵਨਾ ਨਹੀਂ, ਜਿਸ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਦਾ ਨਿਵੇਸ਼ ਅਜਾਈਂ ਜਾ ਸਕਦਾ ਹੈ।
ਨਵਦੀਪ ਬੈਂਸ ਪਿਛਲੀਆਂ ਸਰਦੀਆਂ 'ਚ ਟੋਰਾਂਟੋ 'ਚ ਹੋਏ ਇੱਕ ਆਟੋ ਸ਼ੋਅ 'ਚ ਗਏ ਸਨ, ਜਿੱਥੇ ਉਨ•ਾਂ ਨੇ ਫੋਰਡ ਕੈਨੇਡਾ ਦੇ ਪ੍ਰਧਾਨ ਡੀਨ ਸਟੋਨਲੇ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਕੈਨੇਡਾ ਸਰਕਾਰ ਇਲੈਕਟ੍ਰਿਕ ਵਾਹਨਾਂ ਲਈ ਨਿਵੇਸ਼ ਕਰਨ ਦਾ ਵਿਚਾਰ ਬਣਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.