ਫਲੋਰਿਡਾ ਵਿਚ ਚੋਣ ਮੁਹਿੰਮ ਕੀਤੀ ਸੁਰੂ
ਵਾਸ਼ਿੰਗਟਨ, 13 ਅਕਤੂਬਰ, ਹ.ਬ. : ਅਮਰੀਕੀ ਰਾਸ਼ਟਪਰਤੀ ਅਰੰਪ ਕੋਰੋਨਾ ਪੀੜਤ ਹੋਣ ਦੇ ਬਾਵਜੂਦ ਉਹ ਅਪਣੀ ਅਗਲੀ ਪਬਲਿਕ ਰੈਲੀ ਦੇ ਲਈ ਬਗੈਰ ਮਾਸਕ ਦੇ ਨਿਕਲ ਪਏ । ਵਾਈਟ ਹਾਊਸ  ਦੇ ਡਾਕਟਰਾਂ ਮੁਤਾਬਕ ਟਰੰਪ ਠੀਕ ਠਾਕ ਹਨ ਅਤੇ ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ।
ਇਸ ਦੌਰਾਨ ਟਰੰਪ ਦੇ ਨਿੱਜੀ ਡਾਕਟਰ ਡਾ. ਸੀਨ ਕੌਨਲੇ ਨੇ ਰਾਸ਼ਟਰਪਤੀ ਦੀ ਸਿਹਤ ਰਿਪੋਰਟ ਜਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਦੂਜਿਆਂ ਲਈ ਸੰਕਰਾਮਕ ਨਹੀਂ ਹਨ। ਦੱਸ ਦੇਈਏ ਕਿ ਟਰੰਪ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਦੂਜੀ ਬਹਿਸ ਨੂੰ ਰੱਦ ਕਰ ਦਿੱਤਾ ਸੀ।
ਕੋਵਿਡ ਨਾਲ ਲੜਾਈ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਇਹ ਪਹਿਲੀ ਰੈਲੀ ਰਹੀ, ਜਿਸ ਦੇ ਲਈ ਉਹ ਸੋਮਵਾਰ ਨੂੰ ਫਲੋਰਿਡਾ ਦੇ ਲਈ ਬਗੈਰ ਮਾਸਕ ਦੇ ਹੀ ਰਵਾਨਾ ਹੋ ਗਏ।
ਇੱਥੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੀ ਉਡੀਕ ਕਰ ਰਹੇ ਸੀ। ਰੈਲੀ ਵਿਚ ਵੀ ਕਿਸੀ ਨੇ ਮਾਸਕ ਲਾਇਆ ਸੀ ਕਿਸੇ ਨੇ ਨਹੀਂ।  ਦੂਜੇ ਪਾਸੇ ਚੋਣ ਰੈਲੀਆਂ ਨੂੰ ਲੈ ਕੇ ਵੀ ਅਮਰੀਕੀ ਮਾਹਰ ਵੀ ਸਵਾਲ ਚੁੱਕ ਰਹੇ ਹਨ। ਸੰਕਰਾਮਕ ਰੋਗ ਮਾਹਰ ਡਾ. ਐਂਥਨੀ ਫੌਸੀ ਨੇ ਕਿਹਾ ਕਿ ਰੈਲੀਆਂ ਲਈ ਇਹ ਸਭ ਤੋਂ ਖਰਾਬ ਸਮਾਂ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਫੌਸੀ ਨੇ ਕਿਹਾ ਕਿ ਅਮਰੀਕਾ ਵਿਚ ਕੀ ਚਲ ਰਿਹਾ ਹੈ, ਸਚਮੁਚ ਇਹ ਬਹੁਤ ਵੱਡੀ ਪ੍ਰੇਸ਼ਾਨੀ ਹੈ। ਡਾ. ਫੌਸੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਵਾਈਟ ਹਾਊਸ ਨੇ ਇੱਕ ਸੁਪਰ ਸਪ੍ਰੈਡਰ ਪ੍ਰੋਗਰਾਮ ਦਾ ਆਯੋਜਨ ਕੀਤਾ ਜਿੱਥੇ ਸ਼ਾਮਲ ਹੋਣ ਅਏ ਲੋਕਾਂ ਨੇ ਨਾ ਤਾਂ ਮਾਸਕ ਲਾÎਇਆ ਸੀ ਅਤੇ ਨਾ ਹੀ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣ ਕੀਤੀ ਗਈ। ਇਸ ਕਾਰਨ ਵਾਇਰਸ ਨੇ ਵਾਈਟ ਹਾਊਸ ਵਿਚ ਤੇਜ਼ੀ ਨਾਲ ਪੈਰ ਪਸਾਰੇ।
ਡੋਨਾਲਡ ਟਰੰਪ ਬਹੁਤ ਹੀ ਘੱਟ ਮਾਸਕ ਲਾਉਂਦੇ ਨਜ਼ਰ ਆਉਂਦੇ ਹਨ। ਇਸ ਨੂੰ ਲੈ ਕੇ ਲੋਕ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਕਰਦੇ ਹਨ। ਉਨ੍ਹਾਂ ਦੇ ਵਿਰੋਧੀ ਜੋਅ ਬਿਡੇਨ ਨੇ ਵੀ ਇਸ ਨੂੰ ਮੁੱਦਾ ਬਣਾਇਆ ਹੈ। ਪਿਛਲੇ ਦਿਨੀਂ ਕੋਰੋਨਾ ਦੇ ਚਲਦਿਆਂ ਟਰੰਪ ਨੂੰ ਸੈਨਾ ਦੇ ਹਸਪਤਾਲ ਵਿਚ ਭਰਤੀ ਕਰਾਇਆ ਸੀ ਲੇਕਿਨ ਉਥੇ ਵੀ ਟਰੰਪ ਅਚਾਨਕ ਗੱਡੀ ਤੋਂ ਹਸਪਤਾਲ ਦੇ ਬਾਹਰ ਆ ਕੇ ਸਮਰਥਕਾਂ ਨੂੰ ਮਿਲਣ ਚਲੇ ਗਏ। ਇਸ ਨੂੰ ਲੈ ਕੇ ਵੀ ਉਹ ਆਲੋਚਕਾਂ ਦੇ Îਨਿਸ਼ਾਨੇ 'ਤੇ ਹਨ।

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.