ਗੁਆਂਢਣ ਨੇ ਸੁਸ਼ਾਂਤ ਤੇ ਰੀਆ ਵਿਚਕਾਰ 13 ਜੂਨ ਨੂੰ ਮੁਲਾਕਾਤ ਦਾ ਕੀਤਾ ਸੀ ਦਾਅਵਾ
ਮੁੰਬਈ, 13 ਅਕਤੂਬਰ, ਹ.ਬ. : ਡਰੱਗਜ਼ ਕੇਸ ਵਿਚ ਗ੍ਰਿਫਤਾਰ ਅਤੇ ਜ਼ਮਾਨਤ 'ਤੇ ਰਿਹਾਅ ਹੋਈ ਰੀਆ ਚੱਕਰਵਰਤੀ ਨੇ ਅਪਣੀ ਗੁਆਂਢਣ ਡਿੰਪਲ ਥਵਾਨੀ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਸੀਬੀਆਈ ਨੂੰ ਇੱਕ ਪੱਤਰ ਲਿਖਿਆ ਹੈ।
ਸੀਬੀਆਈ ਨੂੰ ਦਿੱਤੀ ਸ਼ਿਕਾਇਤ ਵਿਚ ਰੀਆ ਨੇ ਕਿਹਾ ਕਿ ਡਿੰਪਲ ਨੇ ਝੂਠਾ ਬਿਆਨ ਦੇ ਕੇ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਦੱਸ ਦੇਈਏ ਕਿ ਸੁਸ਼ਾਂਤ ਕੇਸ ਦੀ ਜਾਂਚ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸੀਬੀਆਈ ਕਰ ਰਹੀ ਹੈ।
ਰੀਆ ਨੇ ਸੀਬੀਆਈ ਨੂੰ ਜੋ ਪੱਤਰ ਲਿਖਿਆ ਉਸ ਵਿਚ ਕਿਹਾ ਗਿਆ ਕਿ ਉਨ੍ਹਾਂ ਦੀ ਗੁਆਂਢਦ ਡਿੰਪਲ ਨੇ ਮੀਡੀਆ ਵਿਚ ਬਿਆਨ ਦਿੱਤਾ ਸੀ ਕਿ 13 ਜੂਨ ਦੀ ਰਾਤ ਸੁਸ਼ਾਂਤ ਸਿੰਘ ਰਾਜਪੂਤ ਰੀਆ ਨੂੰ ਛੱਡਣ ਉਸ ਦੀ ਬਿਲਡਿੰਗ ਤੱਕ ਆਏ ਸੀ। ਉਨ੍ਹਾਂ ਦੇ ਬਿਆਨ ਦੇ ਆਧਾਰ 'ਤੇ ਮੀਡੀਆ ਦੇ ਇੱਕ ਵਰਗ ਵਿਚ ਸੁਸ਼ਾਂਤ ਦੀ ਮੌਤ 'ਤੇ ਸਵਾਲੀਆ ਨਿਸ਼ਾਨ  ਵਾਲੀ ਕਈ ਰਿਪੋਰਟਾਂ ਪ੍ਰਕਾਸ਼ਤ ਹੋਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਸ਼ਾਂ 'ਤੇ ਸੀਬੀਆਈ ਨੇ ਗੁਆਂਢੀ ਕੋਲੋਂ ਪੁਛਗਿੱਛ ਕੀਤੀ ਤਾਂ ਉਨ੍ਹਾਂ ਦਾ ਬਿਆਨ ਝੂਠਾ Îਨਿਕਲਿਆ। ਜਿਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਉਨ੍ਹਾਂ ਫਟਕਾਰ ਲਾ ਕੇ ਛੱਡ ਦਿੱਤਾ ਸੀ। ਹੁਣ ਇਸੇ ਮਾਮਲੇ ਵਿਚ ਰੀਆ ਨੇ ਕਾਰਵਾਈ ਦੀ ਮੰਗ ਕੀਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.