ਇਲੈਕਸ਼ਨਜ਼ ਕੈਨੇਡਾ ਇਕ ਸਾਲ ਬਾਅਦ ਵੀ ਕਰ ਰਿਹੈ ਛਾਣ-ਬੀਣ

ਟੋਰਾਂਟੋ, 13 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿਚ ਪਿਛਲੇ ਸਾਲ ਹੋਈਆਂ ਆਮ ਚੋਣਾਂ ਦੌਰਾਨ ਹਜ਼ਾਰਾਂ ਲੋਕਾਂ ਨੇ ਫ਼ਰਜ਼ੀ ਵੋਟਾਂ ਪਾਈਆਂ। ਦੂਜੇ ਸ਼ਬਦਾਂ ਵਿਚ ਕਹਿ ਲਿਆ ਜਾਵੇ ਤਾਂ ਕੈਨੇਡੀਅਨ ਸਿਟੀਜ਼ਨਸ਼ਿਪ ਦਾ ਸਪੱਸ਼ਟ ਸਬੂਤ ਪੇਸ਼ ਕੀਤੇ ਬਗ਼ੈਰ ਹੀ ਸੈਂਕੜੇ ਲੋਕ ਵੋਟਾਂ ਪਾ ਗਏ। ਇਲੈਕਸ਼ਨਜ਼ ਕੈਨੇਡਾ ਮੁਤਾਬਕ ਸਾਢੇ ਤਿੰਨ ਹਜ਼ਾਰ ਮਾਮਲਿਆਂ ਦੀ ਹੁਣ ਤੱਕ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਵਿਚ ਵੋਟਰਾਂ ਦੇ ਕੈਨੇਡੀਅਨ ਨਾਗਰਿਕ ਹੋਣ ਦੀ ਤਸਦੀਕ ਨਹੀਂ ਕੀਤੀ ਜਾ ਸਕੀ।
ਚੋਣ ਨਤੀਜਿਆਂ ਤੋਂ ਇਕ ਸਾਲ ਬਾਅਦ ਵੀ ਇਲੈਕਸ਼ਨਜ਼ ਕੈਨੇਡਾ ਇਹ ਜਾਣਕਾਰੀ ਇਕੱਤਰ ਕਰਨ ਵਿਚ ਜੁਟਿਆ ਹੋਇਆ ਹੈ ਆਖਰਕਾਰ ਕਿੰਨੇ ਲੋਕਾਂ ਨੇ ਕੈਨੇਡੀਅਨ ਸਿਟੀਜ਼ਨ ਨਾ ਹੁੰਦੇ ਹੋਏ ਵੀ ਵੋਟ ਪਾਈ। 

ਹੋਰ ਖਬਰਾਂ »

ਹਮਦਰਦ ਟੀ.ਵੀ.