ਮੁੰਬਈ, 15 ਅਕਤੂਬਰ, ਹ.ਬ. : 'ਬਿੱਗ ਬੌਸ 14' ਦਾ ਪਹਿਲਾਂ ਐਵਿਕਸ਼ਨ ਹੋ ਚੁੱਕਿਆ ਹੈ। ਪੰਜਾਬੀ ਸਿੰਗਰ ਸਾਰਾ ਗੁਰਪਾਲ ਪਹਿਲੇ ਹੀ ਹਫ਼ਤੇ ਵਿਚ ਘਰ ਤੋਂ ਜਾ ਚੁੱਕੀ ਹੈ। ਹਾਲਾਂਕਿ ਉਨ੍ਹਾਂ ਨੇ ਵੋਟਿੰਗ ਦੇ ਆਧਾਰ 'ਤੇ ਨਹੀਂ, ਬਲਕਿ ਬਿੱਗ ਬੌਸ ਦੇ ਸੀਨੀਅਰਜ਼ (ਭਾਵ) ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ ਦੇ ਫੈਸਲੇ 'ਤੇ ਘਰ ਤੋਂ ਬੇਘਰ ਕੀਤਾ ਗਿਆ ਹੈ। ਸਾਰਾ ਦਾ ਜਾਣਾ ਘਰ ਵਾਲਿਆਂ ਲਈ ਹੈਰਾਨੀ ਦੀ ਗੱਲ ਸੀ। ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਸਾਰਾ ਦਾ ਸਫ਼ਰ ਏਨੀ ਜਲਦੀ ਖਤਮ ਹੋ ਜਾਵੇਗਾ। ਸਾਰਾ ਦੇ ਜਾਣ ਨਾਲ ਜੋ ਵੀ ਲੋਕ ਉਦਾਸ ਹੈ ਉਹ ਸ਼ਾਇਦ ਇਸ ਖ਼ਬਰ ਨਾਲ ਖੁਸ਼ ਹੋ ਜਾਣਗੇ। ਲੇਟੈਸਟ ਖ਼ਬਰ ਅਨੁਸਾਰ ਸਾਰਾ ਫਿਰ ਤੋਂ ਘਰ ਵਿਚ ਐਂਟਰੀ ਕਰ ਸਕਦੀ ਹੈ। ਜੀ ਹਾਂ, ਸਾਰਾ ਫਿਰ ਤੋਂ ਬਤੌਰ ਵਾਈਲਡ ਕਾਰਡ ਐਂਟਰੀ ਨਾਲ ਘਰ ਵਿਚ ਨਜ਼ਰ ਆ ਸਕਦੀ ਹੈ। ਬਿੱਗ ਬੌਸ ਦੇ ਬਾਰੇ ਵਿਚ ਜਾਣਕਾਰੀ ਦੇਣ ਵਾਲੇ ਪੇਜ ਦ ਖ਼ਬਰੀ ਖ਼ਬਰ ਅਨੁਸਾਰ ਸਾਰਾ ਫਿਰ ਤੋਂ ਬਿੱਗ ਬੌਸ ਦੇ ਘਰ ਵਿਚ ਜਾਵੇਗੀ। ਹਾਲਾਂਕਿ ਅਸੀਂ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦੇ, ਪਰ ਜੇ ਦ ਖ਼ਬਰੀ ਸਹੀ ਸਾਬਤ ਹੋਈ ਤਾਂ ਤੁਸੀਂ ਜਲਦ ਸਾਰਾ ਨੂੰ ਬਿੱਗ ਬੌਸ ਦੇ ਘਰ ਵਿਚ ਦਿਖਾਈ ਦੇਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.