ਰਾਮਪੁਰਾ ਫੂਲ,15 ਅਕਤੂਬਰ, ਹ.ਬ. : ਵਿਦੇਸ਼ੀ ਔਰਤ ਦੇ ਨਾਲ ਨਾਜਾਇਜ਼ ਸਬੰਧਾਂ ਦੇ ਚਲਦਿਆਂ ਰਾਮਪੁਰਾ ਫੂਲ ਹਲਕੇ ਦੇ ਪਿੰਡ ਆਦਮਪੁਰਾ ਵਿਚ ਇੱਕ ਪਿਤਾ ਨੇ ਗੁੱਸੇ ਵਿਚ ਅਪਣੀ 6 ਮਹੀਨੇ ਦੀ ਧੀ ਨੂੰ ਕੰਧ ਨਾਲ ਮਾਰਿਆ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਧੀ ਦੇ ਬਚਾਅ ਵਿਚ ਅੱਗੇ ਆਈ ਪਤਨੀ ਅਤੇ  ਸਹੁਰੇ ਦੀ ਵੀ ਬਾਂਹ ਤੋੜ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ।
ਥਾਣਾ ਦਿਆਲਪੁਰਾ ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨ 'ਤੇ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਜਸਵਿੰਦਰ ਕੌਰ ਨਿਵਾਸੀ ਗਿਲ ਕਲਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ 2017 ਵਿਚ ਮੁਲਜ਼ਮ ਜਗਦੀਸ਼ ਸਿੰਘ ਨਿਵਾਸੀ ਆਦਮਪੁਰਾ ਦੇ ਨਾਲ ਹੋਇਆ ਸੀ। 2003 ਵਿਚ ਜਗਦੀਸ਼ ਮਰਚੈਂਟ ਨੇਵੀ ਵਿਚ ਕੰਟਰੈਕਟ ਬੇਸ 'ਤੇ ਭਰਤੀ ਹੋਇਆ ਸੀ। ਇਸੇ ਦੌਰਾਨ ਉਸ ਦੇ ਸਬੰਧ ਸ੍ਰੀਲੰਕਾ ਦੀ ਇੱਕ ਔਰਤ ਨਾਲ ਹੋ ਗਏ। 2016 ਵਿਚ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਘਰ ਆ ਕੇ ਜਸਵਿੰਦਰ ਕੌਰ 'ਤੇ ਤਲਾਕ ਲਈ ਤਬਾਅ ਪਾਉਣ ਲੱਗਾ। ਉਹ ਵਿਦੇਸ਼ੀ ਮੁਟਿਆਰ ਨਾਲ ਵਿਆਹ ਕਰਨਾ ਚਾਹੁੰਦਾ ਸੀ।
ਪਤਨੀ ਨੇ ਦੱਸਿਆ ਕਿ ਜਗਦੀਸ ਨੇ ਮੈਨੂੰ ਵਿਆਹ ਦੇ ਕੁਝ ਸਮੇਂ ਬਾਅਦ ਦੱਸਿਆ ਕਿ ਉਸ ਦੇ ਸ੍ਰੀਲੰਕਾ ਦੀ ਔਰਤ ਨਾਲ ਸਬੰਧ ਹਨ ਅਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ, ਇਸੇ ਕਾਰਨ ਜਗਦੀਸ਼ ਤਲਾਕ ਦੇ ਲਈ ਦਬਾਅ ਪਾਉਂਦਾ ਸੀ। ਅਪ੍ਰੈਲ 2020 ਵਿਚ ਧੀ ਏਕਨੂਰ ਹੋਈ, ਲੇਕਿਨ ਜਗਦੀਸ਼ ਬੱਚੀ ਨੂੰ ਵੀ ਪਸੰਦ ਨਹੀਂ ਕਰਦਾ ਸੀ। ਉਹ ਅਕਸਰ ਵਿਦੇਸ਼ੀ ਮਹਿਲਾ ਦੇ ਨਾਲ ਵਿਆਹ ਕਰਾਉਣ ਦੇ ਲਈ ਮੇਰੇ 'ਤੇ ਤਲਾਕ ਦੇਣ ਦਾ ਦਬਾਅ   ਬਣਾਉਂਦਾ ਸੀ। ਮੰਗਲਵਾਰ ਰਾਤ ਕਰੀਬ ਦਸ ਵਜੇ ਮੈਂ ਏਕਨੂਰ ਦੇ ਨਾਲ ਘਰ ਵਿਚ ਸੀ ਅਤੇ ਮੇਰਾ ਸਹੁਰਾ  ਨਿਰਮਲ ਸਿੰਘ ਅਤੇ ਪਿਤਾ ਗੁਰਚੇਤ ਸਿੰਘ ਵੀ ਮੌਜੂਦ ਸੀ। ਇਸ ਦੌਰਾਨ ਜਗਦੀਸ਼ ਨੇ ਧੀ ਏਕਨੂਰ ਨੂੰ ਅਪਣੀ ਗੋਦ ਵਿਚ ਚੁੱਕ ਕੇ ਪਹਿਲਾਂ ਦੁਲਾਰ ਕੀਤਾ ਫੇਰ ਲੱਤਾਂ ਤੋਂ ਫੜ ਕੇ ਉਸ ਨੂੰ ਉਲਟਾ ਕਰਦਿਆਂ ਅਚਾਨਕ ਕੰਧ ਅਤੇ ਪਿੱਲਰ ਨਾਲ ਜ਼ੋਰ ਜ਼ੋਰ ਦੇ ਕੇ ਮਾਰਿਆ, ਜਿਸ ਕਾਰਨ ਉਹ ਖੂਨ ਨਾਲ ਲਥਪਥ ਹੋ ਗਈ ਅਤੇ ਮੌਕੇ 'ਤੇ ਹੀ ਦਮ ਤੋੜ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.