ਵਾਸ਼ਿੰਗਟਨ,15 ਅਕਤੂਬਰ, ਹ.ਬ. : ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਕਰੀਬ 20 ਦਿਨ ਪਹਿਲਾਂ ਰਿਪਬਲਿਕਨ ਅਤੇ ਡੈਮੋਕਰੇਟ ਉਮੀਦਵਾਰਾਂ ਵਿਚ ਕਰੜੀ ਟੱਕਰ ਚਲ ਰਹੀ ਹੈ। ਹਾਲਾਂਕਿ ਤਾਜ਼ਾ ਸਰਵੇ ਮੁਤਾਬਕ ਫਿਲਹਾਲ ਰਾਸ਼ਟਰਪਤੀ ਟਰੰਪ ਦੇ ਮੁਕਾਬਲੇ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਅਪਣੀ ਬੜਤ ਬਣਾਏ ਹੋਏ ਹਨ। ਤਾਜ਼ਾ ਸਰਵੇ ਵਿਚ ਪਤਾ ਚਲਦਾ ਹੈ ਕਿ ਅਮਰੀਕਾ ਦੇ 51 ਵਿਚੋਂ 12 ਸੂਬਿਆਂ ਵਿਚ ਸਖ਼ਤ ਮੁਕਾਬਲਾ ਹੈ ਜਦ ਕਿ ਕੁਝ ਰਾਜਾਂਵਿਚ ਬਿਡੇਨ ਸਿੱਧੀ ਬੜਤ ਬਣਾਏ ਹੋਏ ਹਨ। ਜਿਹੜੇ ਸੂਬਿਆਂ ਵਿਚ ਟਰੰਤ ਅਤੇ ਬਿਡੇਨ ਵਿਚਕਾਰ ਸਖ਼ਤ ਮੁਕਾਬਲਾ ਹੈ ਉਨ੍ਹਾਂ ਵਿਚ ਫਲੋਰਿਡਾ, ਐਰਿਜ਼ੋਨਾ, ਜੌਰਜੀਆ, ਆਯੋਵਾ, ਮੇਨ, ਮਿਸ਼ੀਗਨ, ਮਿਨੇਸੋਟਾ, ਨਿਊ ਹੈਂਪਸ਼ਾਇਰ, ਉਤਰੀ ਕੈਰੋਲਿਨਾ, ਪੈਂਸਿਲਵੇਨਿਆ ਅਤੇ ਵਿਸਕੌਨਸਿਨ ਸੂਬੇ ਸ਼ਾਮਲ ਹਨ। ਇੱਥੇ ਦੋਵੇਂ ਉਮੀਦਵਾਰਾਂ ਨੂੰ ਬਰਾਬਰੀ ਦਾ ਸਮਰਥਨ ਮਿਲਦਾ ਦਿਖਾਈ ਦੇ ਰਿਹੈ। ਇਹ ਸੂਬੇ ਅਮਰੀਕੀ ਚੋਣਾਂ ਵਿਚ ਫੈਸਲਾਕੁਨ ਸਾਬਤ ਹੋਣਗੇ।
ਨਿਊਯਾਰਕ ਟਾਈਮਸ ਅਤੇ ਸਿਏਨਾ ਕਾਲਜ ਸਰਵੇ ਦੀ ਮੰਗਲਵਾਰ ਨੂੰ ਜਾਰੀ ਸਰਵੇ ਰਿਪੋਰਟ ਵਿਚ ਦੱÎਸਿਆ  ਗਿਆ ਕਿ ਬਿਡੇਨ ਨੂੰ ਵਿਸਕੌਨਸਿਨ ਵਿਚ 10 ਅੰਕਾਂ ਅਤੇ ਿਮਸ਼ੀਨ ਵਿਚ ਅੱਠ ਅੰਕਾਂ ਦੀ ਬੜਤ ਮਿਲੀ ਹੈ। ਜਦ ਕਿ ਸੀਬੀਐਸ ਨਿਊਜ਼ ਅਤੇ ਯੂਗੋਵ ਟਰੈਕਿੰਗ ਸਰਵੇ ਰਿਪੋਰਟ ਮੁਤਾਬਕ ਟਰੰਪ ਮਿਸ਼ੀਗਨ ਅਤੇ ਨੇਵਾਦਾ ਦੋਵੇਂ ਸੂਬਿਆਂ ਵਿਚ ਅਪਣੇ ਵਿਰੋਧੀਆਂ ਤੋਂ ਪਿੱਛੇ ਚਲ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪੈਂਸਿਲਵੇਨਿਆ ਵਿਚ ਬਿਡੇਨ ਨੇ ਪੰਜ ਫ਼ੀਸਦੀ ਅੰਕਾਂ ਦੀ ਬੜਤ ਬਣਾ ਲਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.