ਕਿਹਾ : ਜਿੱਤਣ ਮਗਰੋਂ ਸਰੀ ਦੇ ਸਕੂਲਾਂ ਦੀ ਬਦਲਾਂਗੇ ਨੁਹਾਰ

ਸਰੀ, 15 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 'ਚ ਕਈ ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਦੌਰਾਨ ਵੱਖ-ਵੱਖ ਉਮੀਦਵਾਰਾਂ ਵੱਲੋਂ ਕਈ ਵਾਅਦੇ ਕੀਤੇ ਜਾ ਰਹੇ ਹਨ। ਇਸੇ ਤਰ•ਾਂ ਅੱਜ ਸਰੀ ਦੇ ਫਲੀਟਵੁੱਡ ਹਲਕੇ ਤੋਂ ਐਨਡੀਪੀ ਉਮੀਦਵਾਰ ਜਗਰੂਪ ਬਰਾੜ ਅਤੇ ਸਰੀ-ਕਲੇਵਰਡੇਲ ਤੋਂ ਐਨਡੀਪੀ ਉਮੀਦਵਾਰ ਮਾਈਕ ਸਟਾਰਚੁਕ ਨੇ ਦੋ ਸਕੂਲਾਂ ਦੀ ਨੁਹਾਰ ਬਦਲਣ ਦਾ ਵਾਅਦਾ ਕੀਤਾ ਹੈ। ਇਨ•ਾਂ ਦੋਵੇਂ ਐਨਡੀਪੀ ਉਮੀਦਵਾਰਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਉਨ•ਾਂ ਦੀ ਪਾਰਟੀ ਜਿੱਤ ਦੇ ਸੱਤਾ 'ਚ ਆਈ ਤਾਂ ਉਹ ਸਰੀ ਦੇ ਦੋ ਹਾਈ ਸਕੂਲਾਂ ਦਾ ਵਿਸਥਾਰ ਕਰਨਗੇ, ਜਿਨ•ਾਂ ਵਿੱਚ ਫਲੀਟਵੁੱਡ ਪਾਰਕ ਸੈਕੰਡਰੀ ਸਕੂਲ ਅਤੇ ਕਲੇਟਨ ਹਾਈਟਸ ਸੈਕੰਡਰੀ ਸਕੂਲ ਸ਼ਾਮਲ ਹਨ। ਇਸ ਮੌਕੇ ਫੈਡਰਲ ਐਨਡੀਪੀ ਦੇ ਆਗੂ ਜਗਮੀਤ ਸਿੰਘ ਵੀ ਉਨ•ਾਂ ਨਾਲ ਮੌਜੂਦ ਸਨ।
ਜਗਰੂਪ ਬਰਾੜ ਨੇ ਕਿਹਾ ਕਿ ਫਲੀਟਵੁੱਡ ਪਾਰਕ ਸੈਕੰਡਰੀ ਸਕੂਲ ਵਿੱਚ ਮੌਜੂਦਾ ਸਮੇਂ 1200 ਸੀਟਾਂ ਹਨ, ਜਿਨ•ਾਂ ਵਿੱਚ 500 ਸੀਟਾਂ ਦਾ ਵਾਧਾ ਕਰਦੇ ਹੋਏ ਇਸ ਦੀ ਸਮਰੱਥਾ 1700 ਕਰ ਦਿੱਤੀ ਜਾਵੇਗੀ। ਇਸੇ ਤਰ•ਾਂ ਕਲੇਟਨ ਹਾਈਟਸ ਸੈਕੰਡਰੀ ਸਕੂਲ 'ਚ ਮੌਜੂਦਾ ਸਮੇਂ 1000 ਸੀਟਾਂ ਹਨ, ਜਿਨ•ਾਂ ਵਿੱਚ 500 ਸੀਟਾਂ ਦਾ ਵਾਧਾ ਕਰਦੇ ਹੋਏ 1500 ਸੀਟਾਂ ਕਰ ਦਿੱਤੀ ਜਾਣਗੀਆਂ। ਜਗਰੂਪ ਬਰਾੜ ਅਤੇ ਸਟਾਰਚੁਕ ਨੇ ਕਿਹਾ ਕਿ ਇਨ•ਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ, ਪਰ ਸਹੂਲਤਾਂ 'ਚ ਵਾਧਾ ਨਹੀਂ ਹੋ ਰਿਹਾ ਸੀ। ਇਸ ਲਈ ਉਨ•ਾਂ ਨੇ ਇਨ•ਾਂ ਸਕੂਲਾਂ ਦਾ ਵਿਸਥਾਰ ਕਰਨ ਦਾ ਮਨ ਬਣਾ ਲਿਆ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.