ਚੋਣ ਰੈਲੀ ਵਿਚ ਡਾਂਸ ਕਰਦੇ ਦਿਖੇ ਡੋਨਾਲਡ ਟਰੰਪ
ਵਾਸ਼ਿੰਗਟਨ, 16 ਅਕਤੂਬਰ, ਹ.ਬ. : ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਲਈ 3 ਨਵੰਬਰ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਡੋਨਾਲਡ ਟਰੰਪ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਚੋਣ ਰੈਲੀ ਦੌਰਾਨ ਡਾਂਸ ਕਰਦੇ ਹੋਏ ਦਿਖ ਰਹੇ ਹਨ। ਡੋਨਾਲਡ ਟਰੰਪ ਦਾ ਇਹ ਵੀਡੀਓ ਸੈਂਫੋਰਡ ਵਿਚ ਇੱਕ ਚੋਣ ਰੈਲੀ ਦਾ ਦੱਸਿਆ ਜਾ ਰਿਹੈ। ਜਿੱਥੇ ਉਹ ਲੋਕਾਂ ਦੀ ਭੀੜ ਦੇਖ ਕੇ ਸਟੇਜ 'ਤੇ ਹੀ ਨੱਚਣ ਲੱਗ ਪਏ ਸੀ।
ਦੱਸਦੇ ਚਲੀਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋ ਬਾਅਦ ਫੇਰ ਤੋਂ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਟਰੰਪ ਪਿਛਲੇ ਦਿਨੀਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਸੀ।  ਉਨ੍ਹਾਂ ਕੁੱਝ ਦਿਨਾਂ ਲਈ ਆਰਮੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਟਰੰਪ ਨੇ Îਇਸ ਤੋਂ ਬਾਅਦ ਖੁਦ ਨੂੰ ਸਿਹਤਮੰਦ ਐਲਾਨ ਕੀਤਾ ਸੀ। ਇਸ ਤੋਂ ਬਾਅਦ ਵਾਈਟ ਹਾਊਸ ਦੇ ਡਾਕਟਰਾਂ ਨੇ ਵੀ ਚੋਣ ਰੈਲੀ ਵਿਚ ਹਿੱਸਾ ਲੈਣ ਦੀ ਆਗਿਆ ਦੇ ਦਿੱਤੀ।
ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋ ਬਾਅਦ ਟਰੰਪ ਸੁਪਰਮੈਨ ਦੀ ਤਰ੍ਹਾਂ ਮਹਿਸੂਸ ਕਰ ਰਹੇ ਹਨ। ਟਰੰਪ ਨੇ ਪੈਂਸਿਲਵੇਨਿਆ ਵਿਚ ਚੋਣ ਰੈਲੀ ਵਿਚ  ਕਿਹਾ ਸੀ ਕਿ ਮੈਨੂੰ ਇਹ ਪਤਾ ਹੈ ਕਿ ਮੈਂ ਕੁਝ ਦਵਾਈ ਲਈ, ਜਿਸ ਤੋਂ ਬਾਅਦ ਮੈਂ ਬਹੁਤ ਜਲਦ ਠੀਕ ਹੋ ਗਿਆ। ਮੈਨੂੰ ਨਹੀਂ ਪਤਾ ਕਿ ਇਹ ਕੀ ਸੀ, ਇਹ ਐਂਟੀਬਾਡੀ ਦਵਾਈ ਸੀ, ਮੈਨੂੰ ਨਹੀਂ ਪਤਾ। ਮੈਂ ਇਨ੍ਹਾਂ ਲਿਆ ਅਤੇ ਮੈਨੂੰ ਸੁਪਰਮੈਨ ਦੀ ਤਰ੍ਹਾਂ ਮਹਿਸੂਸ ਹੋ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.