ਵਾਸ਼ਿੰਗਟਨ, 16 ਅਕਤੂਬਰ, ਹ.ਬ. : ਅਮਰੀਕਾ ਵਿਚ ਅਗਲੇ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ 52 ਲੱਖ ਅਮਰੀਕੀ ਵੋਟ ਨਹੀਂ ਪਾ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਗੰਭੀਰ ਅਪਰਾਧੀ ਹਨ, ਜਿਨ੍ਹਾਂ ਵਿਚੋਂ ਇੱਕ ਚੌਥਾਈ ਜੇਲ੍ਹ ਵਿਚ ਬੰਦ ਹਨ ਤੇ 10 ਫੀਸਦੀ ਪੈਰੋਲ 'ਤੇ ਹਨ ਤੇ 43 ਫ਼ੀਸਦੀ ਅਪਰਾਧੀ ਅਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਲੇਕਿਨ ਅਜੇ ਉਨ੍ਹਾਂ ਦੇ ਵੋਟ ਪਾਉਣ ਦਾ ਅਧਿਕਾਰ ਬਹਾਲ ਨਹੀਂ ਹੋਇਆ ਹੈ। ਲਿਹਾਜ਼ਾ ਪਾਰਟੀ ਨੂੰ ਇਨ੍ਹਾਂ ਲੋਕਾਂ ਦੇ ਵੋਟ ਅਧਿਕਾਰ ਤੋਂ ਵਾਂਝਾ ਰਹਿਣ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਤਾਜ਼ਾ ਰਿਪੋਰਟ ਦੇ ਮੁਤਾਬਕ ਅਪਰਾਧ ਦੇ ਕਾਰਟ ਵੋਟ ਅਧਿਕਾਰ ਖੋਹਣ ਦੀ ਦਰ ਕਾਲਿਆਂ ਵਿਚ ਚਾਰ ਗੁਣਾ ਜ਼ਿਆਦਾ ਹੈ।ਹਾਲ ਇਹ ਹੈਕਿ ਅਲਬਾਮਾ, ਫਲੋਰਿਡਾ ਤੇ ਕੇਂਟੁਕੀ ਸਣੇ ਸੱਤ ਰਾਜਾਂ ਵਿਚ ਤਾਂ ਹਰ ਸੱਤ ਵਿਚੋਂ ਇੱਕ ਕਾਲਾ ਵੋਟ ਪਾਉਣ ਤੋਂ ਵਾਂਝਾ ਰਹੇਗਾ। ਹਾਲਾਂਕਿ ਵੋਟ ਅਧਿਕਾਰ ਗਵਾਉਣ ਵਾਲੇ ਲੋਕਾਂ ਦੀ ਐਨੀ ਵੱਡੀ ਗਿਣਤੀ ਦੇਖਦੇ ਹੋਏ ਕਈ ਸੂਬਿਆਂ ਨੇ ਨਿਯਮਾਂ ਵਿਚ ਸੋਧ ਕੀਤੀ ਹੈ। ਇਸ ਦੇ ਚਲਦਿਆਂ 2016 ਦੇ ਮਕਾਬਲੇ ਇਨ੍ਹਾਂ ਲੋਕਾਂ ਦਾ ਅੰਕੜਾ 15 ਫੀਸਦੀ ਘੱਟ ਹੋÎਇਆ। ਪਿਛਲੇ ਰਾਸ਼ਟਰਪਤੀ ਚੋਣਾਂ ਵਿਚ 62 ਲੱਖ ਗੰਭੀਰ ਅਪਰਾਧੀਆਂ ਦੇ ਵੋਟ ਪਾਉਣ 'ਤੇ ਰੋਕ ਲੱਗੀ ਸੀ।

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.