ਅੰਮ੍ਰਿਤਸਰ, 16 ਅਕਤੂਬਰ, ਹ.ਬ. : ਏਅਰਪੋਰਟ ਰੋਡ 'ਤੇ ਸਥਿਤ ਇੱਕ ਰੈਸਟੋਰੈਂਟ 'ਤੇ ਅਪਣੇ ਮੰਗੇਤਰ ਦੇ ਨਾਲ ਡਿਨਰ ਕਰਨ ਗਈ ਬਰਤਾਨਵੀ ਮੁਟਿਆਰ ਦੇ ਨਾਲ ਕੁਝ ਨੌਜਵਾਨਾਂ ਨੇ ਅਸ਼ਲੀਲ ਹਰਕਤਾਂ ਕੀਤੀਆਂ। ਜਦ ਮੰਗੇਤਰ ਨੇ ਆ ਕੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਦੋਵਾਂ ਨਾਲ ਮਾਰਕੁੱਟ ਕੀਤੀ ਅਤੇ ਚਾਕੂਆਂ ਨਾਲ ਹਮਲਾ ਕੀਤਾ। ਜਿਸ ਕਾਰਨ ਦੋਵੇਂ ਹੀ ਫੱਟੜ ਹੋ ਗਏ। ਬਰਤਾਨਵੀ ਮੁਟਿਆਰ ਦੇ ਹੱਥਾਂ ਵਿਚ ਲੱਗੀਆਂ ਹਨ ਜਦ ਕਿ ਮੰਗੇਤਰ ਦੇ ਵੀ ਸੱਟਾਂ ਲੱਗੀਆਂ। ਥਾਣਾ ਏਅਰਪੋਰਟ ਦੀ ਪੁਲਿਸ ਨੇ ਛੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਬ੍ਰਿਟਿਸ਼ ਸਿਟੀਜ਼ਨ ਸਾਹਿਬਾ ਕੌਰ ਨੇ ਦੱਸਿਆ ਕਿ ਉਹ ਮੰਗੇਤਰ ਸੁਮਿਤ ਸਿੰਘ ਨਿਵਾਸੀ ਨਿਊਯ ਗਾਰਡ ਕਲੌਨੀ ਦੇ ਨਾਲ ਦਸ ਅਕਤੂਬਰ ਨੂੰ ਰਾਤ ਸਾਢੇ 11 ਵਜੇ ਏਅਰਪੋਰਟ ਰੋਡ ਸਥਿਤ ਨਜ਼ਦੀਕ ਕੈਫੇ ਵਿਚ ਡਿਨਰ ਦੇ ਲਈ ਗਈ ਸੀ। ਰਾਤ ਕਰੀਬ ਦੋ ਵਜੇ ਉਹ ਵਾਸ਼ਰੂਮ ਗਈ। ਮੁੜਦੇ ਸਮੇਂ ਰਸਤੇ ਵਿਚ 5-6 ਨੌਜਵਾਨ ਖੜ੍ਹੇ ਸੀ। ਜਦ ਉਹ ਉਨ੍ਹਾਂ ਦੇ ਅੱਗੇ ਤੋÎਂ ਨਿਕਲੀ ਤਾਂ ਉਨ੍ਹਾਂ ਵਿਚੋਂ ਦੋ ਭਰਾਵਾਂ ਸਾਹਿਲ ਅਰੋੜਾ, ਸੌਰਭ ਅਰੋੜਾ ÎÎਨਿਵਾਸੀ ਲੋਹਾਰਕਾ ਰੋਡ ਅਤੇ ਸਾਹਿਲ ਸ਼ਰਮਾ ਨਿਵਾਸੀ ਮਕਬੂਲਪੁਰਾ ਰੋਡ ਨੇ ਉਸ ਨਾਲ ਛੇੜਖਾਨੀ ਕੀਤੀ। ਉਸ ਨੇ ਅਤੇ ਉਸ ਦੇ ਮੰਗੇਤਰ ਨੇ ਉਨ੍ਹਾਂ ਅਜਿਹਾ ਕਰਨੋਂ ਰੋਕਿਆ ਤਾਂ ਸੌਰਭ ਅਰੋੜਾ ਨੇ ਸ਼ੀਸ਼ੇ ਗਿਲਾਸ ਉਸ ਦੇ ਮੰਗੇਤਰ ਦੇ ਸਿਰ 'ਤੇ ਮਾਰੇ। ਤਿੰਨਾਂ ਮੁਲਾਜ਼ਮਾਂ ਦੇ ਨਾਲ ਉਨ੍ਹਾਂ ਦੇ ਸਾਥੀ ਸ਼ਿਖਨ ਖੰਨਾ ÎÎਨਿਵਾਸੀ ਰਾਣੀ ਕਾ ਬਾਗ, ਰਿਤੂ ਖੁਰਾਨਾ Îਨਿਵਾਸੀ ਬਸੰਤ ਐਵਨਿਊ ਰਾਮ ਤਲਾਈ ਚੌਕ ਅਤ ਗੁਰਪ੍ਰਤਾਪ ਸੰਧੂ ਨਿਵਾਸੀ ਮਾਡਲ ਟਾਊਨ ਮਿਲ ਗਏ ਅਤੇ ਉਸ ਦੇ ਮੰਗੇਤਰ 'ਤੇ ਚਾਕੂ ਨਾਲ ਹਮਲਾ ਕੀਤਾ। ਇਸ ਤੋ ਬਾਅਦ ਮੁਲ਼ਜਮ ਫਰਾਰ ਹੋ ਗਏ।  ਪੁਲਿਸ ਵਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.